ਸ੍ਰੋਮਣੀ ਅਕਾਲੀ ਦਲ ਦੀ ਮੀਟਿੰਗ ਇੰਡਸਟਰੀਜ਼ ਏਰੀਆ ਮੋਹਾਲੀ ਵਿਖੇ ਹੋਈ


ਐਸ ਏ ਐਸ ਨਗਰ ਮੋਹਾਲੀ - ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਨਰਲ ਸਕੱਤਰ ਕੁਸ਼ਲ ਪਾਲ ਸਿੰਘ ਮਾਨ ਉਮੀਦਵਾਰ ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ  ਨੇ ਸਾਹਿਬਜਾਦਾ ਅਜੀਤ ਸਿੰਘ ਨਗਰ ਦੇ ਪ੍ਰਧਾਨ ਸੁਖਵਿੰਦਰ ਸਿੰਘ ਭਾਟੀਆ ਦੇ ਦਫਤਰ ਸੈਕਟਰ 74 ਇੰਡਸਟਰੀ ਏਰੀਆ ਵਿਖੇ ਭਰਵੀਂ ਮੀਟਿੰਗ ਕੀਤੀ। ਇਸ ਮੀਟਿੰਗ ਵਿੱਚ ਇੰਡਸਟਰੀ ਏਰੀਆ ਅਤੇ ਆਈ.ਟੀ ਦੀਆਂ ਮੁਸ਼ਕਲਾਂ ਬਾਰੇ ਵਿਚਾਰ ਕੀਤੀ ਗਈ। ਇਹ ਸੈਕਟਰ ਬਣਾਏ ਨੂੰ ਲਗਭਗ 20 ਸਾਲ ਹੋ ਚੁੱਕੇ ਹਨ ਪਰ ਹਲੇ ਮੁੱਖ ਸਹੂਲਤਾਂ ਮੁਹਈਆ ਨਹੀਂ ਹੋਈਆਂ ਜਿਵੇੰ ਸੀਵਰੇਜ, ਪਾਣੀ ਨਿਕਾਸੀ, ਲਾਈਟ, ਸੈਕਟਰ 90 / 91 ਦੇ ਚੌਂਕ ਨੂੰ ਬਣਾਉਣ ਅਤੇ ਸਟਰੀਟ ਲਾਈਟ, ਪਾਰਕਿੰਗ, ਰੋਜ਼ ਤੇ ਲਗਦੇ ਜਾਮ ਅਤੇ ਕੋਈ ਪੁਲਿਸ ਕਰਮਚਾਰੀ ਦੀ ਡਿਊਟੀ ਜਾਮ ਵਾਲੀ ਥਾਂ ਉੱਤੇ ਨਾ ਲਗਾਇਆ ਜਾਣਾ, ਲਗਾਤਾਰ ਹਰ ਦਿਨ ਜਾਮ ਕਰਕੇ ਪੈਟਰੋਲ, ਡੀਜ਼ਲ ਦੀ ਬਰਬਾਦੀ ਵੱਲ ਧਿਆਨ ਦੇਣ ਅਤੇ ਇਸ ਦੇ ਹੱਲ ਲਈ ਵਿਚਾਰਾਂ ਦੀ ਸਾਂਝ ਕੀਤੀ ਗਈ। ਇਸ ਮੌਕੇ ਜਥੇਦਾਰ ਬਲਕਾਰ ਸਿੰਘ ਭੁੱਲਰ, ਤਲਵਿੰਦਰ ਸਿੰਘ ਯੂਥ ਪ੍ਰਧਾਨ ਮੋਹਾਲੀ, ਗੁਰਿੰਦਰ ਸਿੰਘ ਮੁਗ਼ਲਮਾਜਰੀ, ਗੁਰਪ੍ਰੀਤ ਸਿੰਘ ਅਤੇ ਸੈਕਟਰ 74 ਇੰਡਸਟਰੀ ਏਰੀਆ ਤੇ ਆਈ.ਟੀ ਦੇ ਲੋਕ ਆਦਿ ਹਾਜ਼ਰ ਸਨ। 
ਜਾਰੀ ਕਰਤਾ:- ਜਥੇਦਾਰ ਬਲਕਾਰ ਸਿੰਘ ਭੁੱਲਰ

Comments

Popular posts from this blog

Sanjeev Chadha, Group Chairmn of Yield 4 Finance accepted into Forbes Business Council

Got a Visa Rejection for Canada? Reapply Successfully with the Help of CAIPS!