ਚੇਅਰਮੈਨ ਸ. ਹਰਚੰਦ ਸਿੰਘ ਬਰਸਟ ਨੇ ਨਵੇਂ ਸਾਲ ਤੇ ਸਭ ਦੀ ਚੜ੍ਹਦੀਕਲਾ ਦੀ ਅਰਦਾਸ ਕੀਤੀ
ਐਸ.ਏ.ਐਸ. ਨਗਰ (ਮੋਹਾਲੀ / ਚੰਡੀਗੜ੍ਹ) 01 ਜਨਵਰੀ, 2024: ਪੰਜਾਬ ਮੰਡੀ ਬੋਰਡ ਮੋਹਾਲੀ ਦੇ ਸਮੂਹ ਅਧਿਕਾਰੀਆਂ ਤੇ ਕਰਮਚਾਰੀਆਂ ਵੱਲੋਂ ਨਵੇਂ ਸਾਲ ਦੀ ਆਮਦ ਦੀ ਖੁਸ਼ੀ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਰਖਵਾਏ ਗਏ। 30 ਦਸੰਬਰ ਤੋਂ ਰਖਵਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਅੱਜ ਪੰਜਾਬ ਮੰਡੀ ਬੋਰਡ ਮੁੱਖ ਦਫ਼ਤਰ ਵਿਖੇ ਪਾਏ ਗਏ। ਇਸ ਮੌਕੇ ਭਾਈ ਹਰਚੰਦ ਸਿੰਘ ਵੱਲੋਂ ਆਰਤੀ ਕੀਤੀ ਗਈ ਅਤੇ ਭਾਈ ਸਰੂਪ ਸਿੰਘ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ ਵੱਲੋਂ ਕੀਰਤਨ ਕੀਤਾ ਗਿਆ।
ਇਸ ਮੌਕੇ ਸ. ਹਰਚੰਦ ਸਿੰਘ ਬਰਸਟ ਚੇਅਰਮੈਨ, ਪੰਜਾਬ ਮੰਡੀ ਬੋਰਡ ਨੇ ਸਮੂਹ ਸੰਗਤਾਂ ਨੂੰ ਨਵੇਂ ਸਾਲ ਦੀ ਵਧਾਈ ਦਿੰਦਿਆਂ ਸਭ ਦੀ ਚੜ੍ਹਦੀਕਲਾ ਦੀ ਅਰਦਾਸ ਕੀਤੀ। ਉਨ੍ਹਾਂ ਕਿਹਾ ਕਿ ਨਵਾਂ ਸਾਲ-2024 ਖੁਸ਼ੀਆਂ-ਖੇੜੇ, ਅਮਨ ਅਤੇ ਖੁਸ਼ਹਾਲੀ ਲੈ ਕੇ ਆਵੇ। ਉਨ੍ਹਾਂ ਨੇ ਸੂਬੇ ਅਤੇ ਕਿਸਾਨਾਂ ਦੇ ਸਰਵਪੱਖੀ ਵਿਕਾਸ ਤੇ ਖੁਸ਼ਹਾਲੀ ਨੂੰ ਯਕੀਨੀ ਬਣਾਉਣ ਲਈ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਹਮੇਸ਼ਾਂ ਮਿਆਰੀ ਤੇ ਸਮਾਂਬੱਧ ਸੇਵਾਵਾਂ ਪ੍ਰਦਾਨ ਕਰਨ ਲਈ ਯਤਨਸ਼ੀਲ ਰਹਿਣ ਦਾ ਸੱਦਾ ਦਿੱਤਾ। ਉਨ੍ਹਾਂ ਸਾਰਿਆਂ ਨੂੰ ਗੁਰੂ ਸਾਹਿਬਾਨ ਦੇ ਵਿਖਾਏ ਰਸਤੇ ਤੇ ਚੱਲਣ ਲਈ ਵੀ ਪ੍ਰੇਰਿਤ ਕੀਤਾ।
ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸੰਗਤਾਂ ਵਿੱਚ ਗੁਰੂ ਦਾ ਲੰਗਰ ਅਤੁੱਟ ਵਰਤਾਇਆ ਗਿਆ। ਇਸ ਮੌਕੇ ਸ੍ਰੀਮਤੀ ਅਮ੍ਰਿਤ ਕੌਰ ਗਿਲ ਸਕੱਤਰ ਪੰਜਾਬ ਮੰਡੀ ਬੋਰਡ, ਗੀਤਿਕਾ ਸਿੰਘ ਜੁਆਇੰਟ ਸਕੱਤਰ ਪੰਜਾਬ ਮੰਡੀ ਬੋਰਡ, ਸ. ਗੁਰਦੀਪ ਸਿੰਘ ਇੰਜੀਨੀਅਰ- ਇਨ- ਚੀਫ਼, ਸ. ਮਨਜੀਤ ਸਿੰਘ ਸੰਧੂ ਜੀ.ਐਮ. ਅਸਟੇਟ ਸਹਿਤ ਸਮੂਹ ਉੱਚ ਅਧਿਕਾਰੀ, ਕਰਮਚਾਰੀ ਅਤੇ ਪੰਜਾਬ ਮੰਡੀ ਬੋਰਡ ਪੈਨਸ਼ਨਰਜ਼ ਐਸੋਸਿਏਸ਼ਨ ਤੋਂ ਗੁਰਨਾਮ ਸਿੰਘ ਸੈਣੀ, ਦਲੀਪ ਸਿੰਘ ਸਿੱਧੂ ਸਮੇਤ ਹੋਰ ਮੈਂਬਰ ਵੀ ਮੌਜੂਦ ਰਹੇ।
-------------------------------------------------------------------------
प्रेस नोट
नव वर्ष के उपलक्ष्य में पंजाब मंडी बोर्ड कार्यालय में श्री अखंड पाठ साहिब का भोग डाला
--- चेयरमैन स. हरचंद सिंह बरसट ने नये साल में सभी की खुशहाली की प्रार्थना की
एस.ए.एस. नगर (मोहाली / चंडीगढ़) 01 जनवरी, 2024: नव वर्ष के आगमन की खुशी में पंजाब मंडी बोर्ड मोहाली के सभी अधिकारियों और कर्मचारियों द्वारा श्री अखंड पाठ साहिब रखवाया गया। 30 दिसंबर से रखे गए श्री अखंड पाठ साहिब के भोग आज पंजाब मंडी बोर्ड के मुख्यालय में डाला गया। इस अवसर पर भाई हरचंद सिंह द्वारा आरती की गई और भाई सरूप सिंह हजूरी रागी श्री दरबार साहिब, श्री अमृतसर द्वारा कीर्तन किया गया।
इस अवसर पर पंजाब मंडी बोर्ड के चेयरमैन स. हरचंद सिंह बरसट ने समस्त संगत को नये साल की बधाई दी और सब की खुशहाली की अरदास की। उन्होंने कहा कि नया वर्ष-2024 खुशहाली, शांति और समृद्धि लेकर आये। उन्होंने सभी अधिकारियों और कर्मचारियों से राज्य और किसानों के सर्वपक्षीय विकास और समृद्धि को सुनिश्चित करने के लिए सदैव तत्पर रहने और समय पर सेवाएं प्रदान करने के लिए यत्नशील रहने का आह्वान किया। उन्होंने सभी को गुरु साहिबान के दिखाये मार्ग पर चलने के लिए प्रेरित किया।
श्री अखंड पाठ साहिब के भोग के बाद श्रद्धालुओं के बीच गुरु का लंगर अटूट बरताया गया। इस अवसर पर पंजाब मंडी बोर्ड की सचिव श्रीमती अमृत कौर गिल, पंजाब मंडी बोर्ड की संयुक्त सचिव गीतिका सिंह, इंजीनियर-इन-चीफ स. गुरदीप सिंह, जीएम एस्टेट स. मंजीत सिंह संधू सहित उच्च अधिकारी, कर्मचारी और पंजाब मंडी बोर्ड पेंशनर्स एसोसिशन के गुरनाम सिंह सैनी, दलिप सिंह सिद्धू सहित अन्य सदस्य भी मौजूद रहे।
-------------------------------------------------------------------------
No comments:
Post a Comment