ਰੁੱਖ ਲਗਾਉ ਜੀਵਨ ਬਚਾਉ


ਅੱਜ ਲਾਇਨਜ਼ ਕਲੱਬ ਮੁਹਾਲੀ, ਐਸ.ਏ. ਐਸ. ਨਗਰ ਵੱਲੋਂ ਰੁੱਖ ਲਾਉਣ ਦੀ ਮੁਹਿੰਮ ਦੇ ਪਹਿਲੇ ਪੜਾਉ  ਵਿੱਚ ਲਾਇਨਜ਼ਮ ਦੇ ਸਾਲ 2022-23 ਵਿੱਚ ਕਲੱਬ ਦੇ ਨਵੇਂ ਚੁਣੇ ਪ੍ਰਧਾਨ ਲਾਇਨ ਅਮਨਦੀਪ ਸਿੰਘ ਗੁਲਾਟੀ ਦੀ ਅਗਵਾਈ ਹੇਠ *ਰੁੱਖ ਲਗਾਉ ਜੀਵਨ ਬਚਾਉ* ਦੀ ਮੁਹਿੰਮ ਨੂੰ ਜਾਰੀ ਰਖਦੇ ਹੋਏ ਫੇਜ-10 ਵਿੱਖੇ ਪਾਰਕ ਵਿੱਚ 42 ਛਾਂ ਵਾਲੇ, ਫਲਾਂ ਵਾਲੇ ਅਤੇ ਫੁੱਲਾਂ ਵਾਲੇ ਪੌਦੇ ਲਗਾਏ ਗਏ । ਪਾਰਕ ਵਿੱਚ ਪੰਛੀਆਂ ਦੇ ਦਾਣੇ-ਪਾਣੀ ਲਈ 4 ਫੀਡਿੰਗ ਸਟੈਂਡ ਅਤੇ ਕਸੋਰੇਆਂ ਦਾ ਪ੍ਰਬੰਧ ਵੀ ਕੀਤਾ ਗਿਆ । 

ਇਸ ਮੌਕੇ ਦੋਰਾਨ ਡਿਸਟ੍ਰੀਕ 321-F ਦੇ ਗਵਰਨਰ ਲਾਇਨ ਲਲਿਤ ਬਹਿਲ ਵੱਲੋਂ ਦਿੱਤੇ ਹੋਏ ਹੁਕਮ ਨੂੰ ਪ੍ਰਵਾਨ ਕਰਦੇ ਹੋਏ, ਮੌਕੇ ਤੇ ਮੋਜੂਦ ਸੀਨੀਅਰ ਮੈਂਬਰਜ਼ ਸਾਹਿਬਾਨਾਂ ਵੱਲੋਂ ਨਵੀਂ ਚੁਣੀ ਟੀਮ ਨੂੰ ਅਸ਼ੀਰਵਾਦ ਦੇ ਕੇ ਮਨੁੱਖਤਾ ਦੀ ਸੇਵਾ ਲਈ ਪ੍ਰੇਰਿਆ ਗਿਆ। 
ਅੰਤ ਵਿਚ ਪ੍ਰਧਾਨ ਅਮਨਦੀਪ ਸਿੰਘ ਗੁਲਾਟੀ ਵੱਲੋਂ ਉਥੇ ਮੌਜੂਦ ਸਾਰੇ ਸੀਨੀਅਰ ਮੈਂਬਰਜ਼, ਇਲਾਕਾ ਨਿਵਾਸੀਆਂ ਅਤੇ ਆਪਣੀ ਨਵੀਂ ਚੁਣੀ ਹੋਈ ਟੀਮ ਦਾ ਇਸ ਸੇਵਾ ਵਿੱਚ ਸਹਿਯੋਗ ਪਾਉਣ  ਦਾ ਧੰਨਵਾਦ ਕੀਤਾ।
 
ਲਾਇਨਜ਼ ਕਲੱਬ ਮੋਹਾਲੀ ਵੱਲੋਂ ਜੁਲਾਈ ਮਹੀਨੇ ਸਾਲ 2022-23 ਵਿੱਚ ਪਹਿਲੀ ਵਾਰ ਰੁੱਖ ਲਗਾਉਣ ਦੀ ਪ੍ਰਕਿਰਿਆ ਦਾ ਆਗਾਜ ਕੀਤਾ ਗਿਆ ਅਤੇ ਸਮੇਂ ਸਮੇਂ ਅਨੁਸਾਰ ਇਸ ਤਰਾਂ ਦੇ ਮਨੁੱਖਤਾ ਅਤੇ ਪ੍ਰਕੀਰਤੀ ਦੀ ਸੇਵਾ ਨੂੰ ਸਮਰਪਿਤ ਉਪਰਾਲੇ ਕੀਤੇ ਜਾਂਦੇ ਰਹਿਣਗੇ , ਜੋ ਸਮਾਜ ਨੂੰ ਨਵੀਂ ਸੇਧ ਦਿੰਦੇ ਹਨ। 

*ਸਤਿਕਾਰ ਸਹਿਤ :*
*ਅਮਨਦੀਪ ਸਿੰਘ ਗੁਲਾਟੀ *
*ਪ੍ਰਧਾਨ*
*ਲਾਈਨਜ਼ ਕਲੱਬ ਮੁਹਾਲੀ*

Comments

Popular posts from this blog

Sanjeev Chadha, Group Chairmn of Yield 4 Finance accepted into Forbes Business Council

Got a Visa Rejection for Canada? Reapply Successfully with the Help of CAIPS!