ਚੰਡੀਗੜ੍ਹ, 24 ਨਵੰਬਰ, 2023 ਮੈਕਮਾ ਐਕਸਪੋ 2023, ਭਾਰਤ ਦੀ ਪ੍ਰਮੁੱਖ ਮਸ਼ੀਨ ਟੂਲ ਅਤੇ ਆਟੋਮੇਸ਼ਨ ਤਕਨਾਲੋਜੀ ਪ੍ਰਦਰਸ਼ਨੀ, ਮਸ਼ੀਨ ਟੂਲ ਪ੍ਰਦਰਸ਼ਨੀ ਦੇ ਦੂਜੇ ਦਿਨ ਅੱਜ ਪ੍ਰਮੁੱਖ ਸਖਸ਼ੀਅਤਾਂ ਨੇ ਹਿੱਸਾ ਲਿਆ।
ਐਕਸਪੋ ਬਾਰੇ ਜਾਣਕਾਰੀ ਦਿੰਦਿਆਂ ਕਰਮਜੀਤ ਸਿੰਘ ਨੇ ਦੱਸਿਆ ਕਿ ਅੱਜ ਮੈਕਮਾ ਐਕਸਪੋ ਵਿਚ ਸਾਬਕਾ ਡਿਪਟੀ ਮੇਅਰ ਹਰਦੀਪ ਸਿੰਘ ਸੈਣੀ, ਸਾਬਕਾ ਡੀਜੀਪੀ ਡਾ. ਚੰਦਰ ਸ਼ੇਖਰ, ਮੋਹਾਲੀ ਇੰਡਸਟਰੀਜ਼ ਐਸੋਸੀਏਸ਼ਨ ਦੇ ਪ੍ਰਧਾਨ ਬਲਜੀਤ ਸਿੰਘ, ਫਿਕੋ ਦੇ ਪ੍ਰਧਾਨ ਗੁਰਮੀਤ ਸਿੰਘ, ਸੀਆਈਸੀਯੂ ਦੇ ਉਪ ਪ੍ਰਧਾਨ ਰਵਿੰਦਰ ਸੈਣੀ ਅਤੇ ਯੂਥ ਐਸੋਸੀਏਸ਼ਨ ਦੇ ਉਪ ਪ੍ਰਧਾਨ ਪ੍ਰਵੀਨ ਸ਼੍ਰੀਵਾਸਤਵ ਵਿਸ਼ੇਸ ਤੌਰ 'ਤੇ ਪਹੁੰਚੇ।
ਉਨ੍ਹਾਂ ਦੱਸਿਆ ਕਿ ਅੱਜ ਐਕਸਪੋ ਵਿਚ ਐਮਐਸਐਮਈ ਦਾ ਸੈਮੀਨਾਰ ਆਯੋਜਿਤ ਹੋਇਆ, ਜਿਸ ਵਿੱਚ ਐਮਐਸਐਮਈ ਪੰਜਾਬ ਤੇ ਚੰਡੀਗੜ੍ਹ ਦੇ ਡਾਇਰੈਕਟਰ ਵਿਰੇਂਦਰ ਸ਼ਰਮਾ ਨੇ ਲੋਕਾਂ ਨੂੰ ਐਮਐਸਐਮਈ ਦੀਆਂ ਵੱਖ-ਵੱਖ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਕਿਵੇਂ ਅਸੀਂ ਐਮਐਸਐਮਈ ਦੀਆਂ ਸਕੀਮਾਂ ਦਾ ਲਾਹਾ ਲੈ ਸਕਦੇ ਹਾਂ।
ਕਰਮਜੀਤ ਸਿੰਘ ਨੇ ਦੱਸਿਆ ਕਿ ਦੂਜੇ ਦਿਨ ਐਕਸਪੋ ਵਿੱਚ ਵੱਖ ਵੱਖ ਵਰਗਾਂ ਦੇ ਲੋਕਾਂ ਨੇ ਹਿੱਸਾ ਲਿਆ। ਇਸ ਮੌਕੇ 'ਆਤਮ ਨਿਰਭਰ ਭਾਰਤ' ਨੂੰ ਵੱਧ ਤਰਜੀਹ ਦਿੱਤੀ ਗਈ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਇਸ ਨੂੰ ਤਰਜੀਹ ਦੇਣ ਦੀ ਗੱਲ ਕੀਤੀ ਗਈ। ਉਨ੍ਹਾਂ ਕਿਹਾ ਕਿ ਅੱਜ ਐਕਸਪੋ ਵਿੱਚ ਤਿੰਨ ਹਜ਼ਾਰ ਤੋਂ ਵੱਧ ਲੋਕਾਂ ਨੇ ਪਹੁੰਚ ਕੀਤੀ ਅਤੇ ਇਸਦਾ ਲਾਭ ਚੁੱਕਿਆ। ਉਨ੍ਹਾਂ ਕਿਹਾ ਕਿ ਇਸ ਐਕਸਪੋ ਤੋਂ ਲੋਕਾਂ ਨੂੰ ਬਹੁਤ ਜਾਣਕਾਰੀ ਮਿਲ ਰਹੀ ਹੈ। ਅੰਤ ਵਿੱਚ ਉਨ੍ਹਾਂ ਕਿਹਾ ਕਿ ਇਹ ਐਕਸਪੋ 26 ਨਵੰਬਰ ਤੱਕ ਚੱਲੇਗਾ।
No comments:
Post a Comment