ਸੁਖਦੇਵ ਪਟਵਾਰੀ ਦੀ ਅਗਵਾਈ 'ਚ ਵੱਡੀ ਗਿਣਤੀ 'ਚ ਇਕੱਤਰ ਹੋਏ ਲੋਕਾਂ ਨੇ ਕੁਲਵੰਤ ਸਿੰਘ ਦਾ ਕੀਤਾ ਨਿੱਘਾ ਸੁਆਗਤ
ਮੋਹਾਲੀ: ਆਮ ਆਦਮੀ ਪਾਰਟੀ ਦੇ ਵਿਧਾਇਕ ਸ. ਕੁਲਵੰਤ ਸਿੰਘ ਵੱਲੋਂ ਅੱਜ ਸੈਕਟਰ 70 ਵਿੱਚ ਲੋਕਾਂ ਦਾ ਧੰਨਵਾਦ ਕਰਨ ਲਈ ਕੀਤੇ ਧੰਨਵਾਦੀ ਦੌਰੇ ਨੂੰ ਲੋਕਾਂ ਨੇ ਭਾਰੀ ਉਤਸ਼ਾਹ ਨਾਲ ਜੀ ਆਇਆਂ ਕਿਹਾ।
ਸੈਕਟਰ 70 ਦੇ ਕੌਂਸਲਰ ਸ. ਸੁਖਦੇਵ ਸਿੰਘ ਪਟਵਾਰੀ ਦੀ ਅਗਵਾਈ ਵਿੱਚ ਸੈਕਟਰ 70 ਦੀਆਂ ਵੱਖ ਵੱਖ ਸੋਸਾਇਟੀਆਂ, ਫਲੈਟਾਂ ਤੇ ਕੋਠੀਆਂ ਦੀਆਂ ਐਸ਼ੋਸ਼ੀਏਸ਼ਨਾਂ ਦੇ ਨੁੰਮਾਇੰਦਿਆਂ ਨੇ ਚੁਣੇ ਵਿਧਾਇਕ ਦਾ ਬੁੱਕੇ ਦੇ ਕੇ ਸਨਮਾਨ ਕੀਤਾ।
ਇਸ ਮੌਕੇ ਇਕੱਤਰ ਹੋਏ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਕੁਲਵੰਤ ਸਿੰਘ ਨੇ ਕਿਹਾ ਕਿ ਉਹ ਸਾਰੇ ਵੋਟਰਾਂ ਦਾ ਕੋਟਿ ਕੋਟਿ ਧੰਨਵਾਦ ਕਰਦੇ ਹਨ ਜਿਨ੍ਹਾਂ ਨੇ ਏਨੀ ਮਿਹਨਤ ਕਰਕੇ ਉਨ੍ਹਾਂ ਨੂੰ ਭਾਰੀ ਜਿੱਤ ਦਿਵਾਈ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਲੋਕ ਹਿੱਤਾਂ ਲਈ ਨੀਤੀਆਂ ਬਣਾਉਣ ਲ਼ਗੀ ਹੋਈ ਹੈ ਇਸ ਦੇ ਨਤੀਜੇ ਇੱਕ ਮਹੀਨੇ ਦੇ ਵਿੱਚ ਹੀ ਆਣੇ ਸ਼ੁਰੂ ਹੋ ਜਾਣਗੇ। ਉਨ੍ਹਾਂ ਕਿਹਾ ਕਿ ਉਹ ਹਰ ਰੋਜ਼ ਸੈਕਟਰ 79 ਵਿਖੇ ਦਫਤਰ ਵਿੱਚ ਬੈਠਦੇ ਹਨ ਤੇ ਕੋਈ ਵੀ ਵੈਲਫੇਅਰ ਐਸ਼ੋਸੀਏਸ਼ਨ, ਜਥੇਬੰਦੀ ਜਾਂ ਵਿਅਕਤੀ ਉਨ੍ਹਾਂ ਨੂੰ ਮਿਲ ਸਕਦਾ ਹੈ ਅਤੇ ਉਹ ਹਰ ਵੇਲੇ ਲੋਂਕਾਂ ਦੇ ਕੰਮਾਂ ਨੂੰ ਪਹਿਲ ਦੇਣਗੇ। ਸੈਕਟਰ 70 ਦੇ ਲੋਕਾਂ ਦੀਆਂ ਮੰਗਾਂ ਬਾਰੇ ਉਨ੍ਹਾਂ ਕਿਹਾ ਕਿ ਉਹ ਹਰ ਹਾਲਤ ‘ਚ ਇਨ੍ਹਾਂ ਮੰਗਾਂ ਨੂੰ ਪੂਰਾ ਕਰਾਉਣ ਲਈ ਜ਼ੋਰ ਲਗਾਉਣਗੇ। ਉਨ੍ਹਾਂ ਲੋਕਾਂ ਵੱਲੋਂ ਵੱਡੀ ਗਿਣਤੀ ਵਿੱਚ ਵੋਟਾਂ ਪਾਉਣ ਲਈ ਉਨ੍ਹਾਂ ਦਾ ਮੁੜ ਧੰਨਵਾਦ ਕੀਤਾ।
ਇਸ ਮੌਕੇ ਬੋਲਦਿਆਂ ਸੈਕਟਰ 70 ਦੇ ਕੌਂਸਲਰ ਸ. ਸੁਖਦੇਵ ਸਿੰਘ ਪਟਵਾਰੀ ਨੇ ਕਿਹਾ ਕਿ ਸ. ਕੁਲਵੰਤ ਸਿੰਘ ਨੂੰ ਲੋਕਾਂ ਨੇ ਚੁਣ ਕੇ ਦਿਖਾ ਦਿੱਤਾ ਕਿ ਉਹ ਭ੍ਰਿਸ਼ਟਾਚਾਰ, ਪਰਿਵਾਰਵਾਦ ਤੇ ਸਰਕਾਰੀ ਗੁੰਡਾਗਰਦੀ ਦੇ ਵਿਰੁੱਧ ਹਨ। ਉਨ੍ਹਾਂ ਕਿਹਾ ਕਿ ਸ. ਕੁਲਵੰਤ ਸਿੰਘ ਨੇ 10 ਸਾਲ ਨਗਰ ਨਿਗਮ ਤੇ ਨਗਰ ਕੌਂਸਲ ‘ਚ ਰਹਿੰਦਿਆਂ ਇਹ ਸਾਬਿਤ ਕਰ ਦਿੱਤਾ ਸੀ ਕਿ ਉਨ੍ਹਾਂ ਦਾ ਸਰੋਕਾਰ ਵਿਕਾਸ ਨਾਲ ਹੈ। ਉਨ੍ਹਾਂ ਕਿਹਾ ਕਿ ਸੈਕਟਰ 70 ਦੇ ਤਿੰਨ ਮਸਲੇ ਗੰਭੀਰ ਹਨ ਤੇ ਜਲਦੀ ਹੱਲ ਕਰਨ ਦੀ ਮੰਗ ਕਰਦੇ ਹਨ। ਪਹਿਲਾ ਪਿੰਡ ਮਟੌਰ ਤੇ ਐਮ ਆਈ ਜੀ ਸੁਪਰ ਦੇ ਵਿਚਕਾਰ ਲਗਦੇ ਖਾਲੀ ਥਾਂ, ਜੋ ਹਰ ਵੇਲੇ ਗੰਦਗੀ ਨਾਲ ਭਰਿਆ ਰਹਿੰਦਾ ਹੈ, ਉੱਥੇ ਸਟੇਡੀਅਮ ਬਣਾਇਆ ਜਾਵੇ। ਐਲ ਆਈ ਜੀ ਤੇ ਐਮ ਆਈ ਜੀ ਸੁਪਰ ਦੇ ਵਿਚਕਾਰ ਸੋਸਾਇਟੀ ਦੇ ਪਲਾਟ ਨੂੰ ਰੱਦ ਕਰਵਾ ਕੇ ਇੱਥੇ ਪਾਰਕ ਜਾਂ ਡਿਸਪੈਂਸਰੀ ਬਣਾਈ ਜਾਵੇ ਅਤੇ ਸੈਕਟਰ 70 ਦੇ ਗੁਰਦਵਾਰਾ ਮਾਤਾ ਸੁੰਦਰੀ ਕਾਰਨ ਐਰੋਸਿਟੀ ਰੋਡ ਉੱਪਰ ਪੈਂਦੇ ਕੂਹਣੀ ਮੋੜ ਨੂੰ ਸਿੱਧਾ ਕਰਵਾਇਆ ਜਾਵੇ। ਹਲਕਾ ਵਿਧਾਇਕ ਨੇ ਮੌਕੇ ‘ਤੇ ਹੀ ਕਿਹਾ ਕਿ ਉਹ ਜਲਦੀ ਹੀ ਗਮਾਡਾ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਇਨ੍ਹਾਂ ਮਸਲਿਆਂ ਨੂੰ ਹੱਲ ਕਰਵਾਉਣਗੇ। ਇਸ ਮੌਕੇ ਸਾਬਕਾ ਕੌਂਸਲਰ ਸ੍ਰੀ ਆਰਪੀ ਸ਼ਰਮਾ, ਸ੍. ਹਰਪਾਲ ਸਿੰਘ ਚੰਨਾ ਨੇ ਵੀ ਲੋਕਾਂ ਨੂੰ ਸੰਬੋਧਨ ਕੀਤਾ।
ਇਸ ਤੋਂ ਪਹਿਲਾਂ ਲੋਕਾਂ ਨੇ ਸ. ਕੁਲਵੰਤ ਸਿੰਘ ਦਾ ਸੈਕਟਰ 70 ਵਿਖੇ ਧੰਨਵਾਦ ਕਰਨ ਆਉਣ ‘ਤੇ ਬੁੱਕੇ ਦੇ ਕੇ ਸਨਮਾਨ ਕੀਤਾ ਗਿਆ। 2501 ਤੋਂ 2642 ਤੱਕ ਕੋਠੀਆਂ ਤੋ ਪ੍ਰੇਮ ਸਿੰਘ, ਪ੍ਰਿੰਸੀਪਲ ਨਿਰਮਲ ਸਿੱਘ,ਮਲਾਗਰ ਸਿੰਘ,ਐਚ ਆਈ ਜੀ ਤੋਂ ਪੀ ਐਸ ਮਾਨ, ਭੁਪਿੰਦਰ ਸਿੰਘ, ਬੇਅੰਤ ਸਿੰਘ, SCLਸੋਸਾਇਟੀ ਤੋਂ ਮਨਜੀਤ ਸਿੰਘ, ਕੰਵਰ ਸਿੰਘ ਗਿੱਲ, ਇੰਦਰਜੀਤ ਸਿੰਘ, ਨਾਹਰ ਸਿੰਘ ਤੇ ਉਜਾਗਰ ਸਿੰਘ, LIG ਤੋਂ ਦਲੀਪ ਸਿੰਘ, ਅਸ਼ੋਕ ਕੁਮਾਰ, ਮਨਜੀਤ ਸਿੰਘ, ਸੰਤੋਖ ਸਿੰਘ ਤੇ ਪਵਨ ਕੁਮਾਰ, ਪਵਿੱਤਰ ਸਿੰਘ,10-12 ਮਰਲਾ ਕੋਠੀਆਂ ਤੋਂ ਸੁਰਜੀਤ ਸਿੰਘ, ਤੇਜਿੰਦਰ ਸਿੰਘ ਸ਼ੇਰਗ਼ਿਲ, MIG (Ind) ਤੋਂ ਹਰਮੇਲ ਸਿੰਘ,ਬਹਾਦਰ ਸਿੰਘ, ਸਿਕੰਦਰ ਸਿੰਘ ਤੇ ਬਿਪਨਜੀਤ ਸਿੰਘ ,Mundi Complex ਤੋਂ ਆਰ ਐਸ ਵਾਲੀਆ, ਜੀਵਨ ਸਿੰਘ,ਬਲਦੇਵ ਸਿੰਘ, ਪਾਰਕ ਪਾਲਜ਼ ਗਰੁੱਪ ਤੋਂ ਲਖਵਿੰਦਰ ਸਿੰਘ ਭਾਰਤ ਦਰਸ਼ਨ, ਮਹਾਂਦੇਵ ਸਿੰਘ, ਇੰਦਰਪਾਲ ਸਿੰਘ ਚੁੱਘ,ਅਤੇ ਟੀਮ, ਕੋਠੀਆਂ 1 ਤੋਂ 237 ਤੋਂ ਕੁਲਵੀਰ ਸਿੰਘ ਤੇ ਬੀ ਐਸ ਰਾਜੂ, ਰਿਸ਼ੀ ਅਪਾਰਟਮੈਂਟਸ ਤੋਂ ਕਮਲਜੀਤ ਕੌਰ, ਪਰਮਜੀਤ ਸਿੰਘ ਚੀਮਾ, ਸਤਪਾਲ ਸਿੰਘ ਘੁੰਮਣ, ਸ਼ਰਨਜੀਤ ਸਿੰਘ, ਕਮਲਜੀਤ ਸ਼ਿੰਮੀ, ਸੁਖਵਿੰਦਰ ਕੌਰ, ਗੁਰੂ ਤੇਗ ਬਹਾਦਰ ਕੰਪਲੈਕਸ ਤੋਂ ਅਮਰੀਕ ਸਿੰਘ, ਗੁਰਮੀਤ ਸਿੰਘ ਸਰਾਓ ਤੇ ਗੁਰਪ੍ਰੀਤ ਸਿੰਘ, MIG (S) ਤੋਂ ਆਰ ਪੀ ਕੰਬੋਜ, ਆਰ ਕੇ ਗੁਪਤਾ ,ਅਮਰ ਸਿੰਘ ਧਾਲੀਵਾਲ, ਮਨਜੀਤ ਸਿੰਘ,ਦਲੀਪ ਸਿੰਘ,ਸੀਮਾ, ਸ਼ੋਭਾ ਗੌਰੀਆ, ਨਰਿੰਦਰ ਕੌਰ, ਗੁਰਮੀਤ ਕੌਰ, ਐਮ ਆਈ ਜੀ ਇੰਡੀ. ਤੋਂ ਰਜਿੰਦਰ ਕੁਮਾਰ ਅਰੋੜਾ, ਮਲਕੀਤ ਸਿੰਘ ਆਦਿ ਸਨ
No comments:
Post a Comment