ਅੱਜ ਲਾਇਨਜ਼ ਕਲੱਬ ਮੁਹਾਲੀ ਵੱਲੋਂ ਲਾਇਨ ਜਸਵਿੰਦਰ ਸਿੰਘ (ਜ਼ੋਨ ਚੇਅਰਪਰਸਨ) ਅਤੇ ਲਾਇਨ ਹਰਿੰਦਰ ਪਾਲ ਸਿੰਘ ਹੈਰੀ (ਕਲੱਬ ਪ੍ਰਧਾਨ) ਦੀ ਅਗਵਾਈ ਹੇਠ *ਸਰਕਾਰੀ ਹਾਈ ਸਕੂਲ ਭਾਗੂਮਾਜਰਾ, ਬਲਾੱਕ -ਖਰੜ, ਜਿਲਾ- ਐਸ. ਏ. ਐਸ. ਨਗਰ ਨੂੰ ਸਕੂਲ ਵਿੱਚ ਕਮਰੇ ਦੇ ਨਿਰਮਾਨ ਲਈ 25000/- ਰੁਪਏ* ਦੀ ਮਾਲੀ ਮਦਦ ਕੀਤੀ ਗਈ ਅਤੇ *ਸਕੂਲ ਦੀ ਕੰਪਿਊਟਰ ਲੈਬ ਲਈ ਇਕ ਇਨਵਰਟਰ ਅਤੇ ਬੈਟਰੀ ਦਾ ਵੀ ਸਹਿਯੋਗ ਦਿੱਤਾ ਗਿਆ*। ਇਸ ਮੌਕੇ ਸਕੂਲ ਮੁੱਖੀ ਮੈਡਮ ਸੋਨੀਆ ਵੱਲੋਂ ਲਾਇਨਸ ਕਲੱਬ ਮੋਹਾਲੀ ਦਾ ਸਕੂਲ ਪ੍ਰਤੀ ਕੀਤੀ ਗਈ ਮਾਲੀ ਮੱਦਦ ਅਤੇ ਬਿਜਲੀ ਉਪਕਰਨ ਦੇਣ ਦਾ ਧੰਨਵਾਦ ਕੀਤਾ।
ਇਸ ਮੌਕੇ ਸਮਾਜ ਪ੍ਰਤੀ ਸੇਵਾਵਾਂ ਨਿਭਾਉਣ ਲਈ ਕਲੱਬ ਦੇ ਚਾਰਟਰ ਮੈਂਬਰ ਲਾਇਨ ਜੇ. ਐਸ. ਰਾਹੀ, ਖਜਾਨਚੀ ਲਾਇਨ ਅਮਨਦੀਪ ਸਿੰਘ ਗੁਲਾਟੀ, ਲਾਇਨ ਜੇ. ਪੀ. ਐਸ. ਸਹਿਦੇਵ, ਲਾਇਨ ਰਾਜਿੰਦਰ ਚੌਹਾਨ, ਲਾਇਨ ਅਮਿਤ ਨਰੂਲਾ, ਲਾਇਨ ਜਤਿੰਦਰ ਬਾਂਸਲ ਅਤੇ ਸਕੂਲ ਸਟਾਫ਼ ਮਨੁੱਖਤਾ ਦੀ ਸੇਵਾ ਅਤੇ ਨੋਬਲ ਕਾਰਜਾਂ ਲਈ ਉੱਥੇ ਮੌਜੂਦ ਸਨ।
No comments:
Post a Comment