Wednesday, 8 December 2021

ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਤੇ ਚਲਦੇ ਹੋਏ ਦਸਵੰਧ ਕੱਢ ਕੇ ਆਜ਼ਾਦ ਗਰੁੱਪ ਕਰ ਰਿਹਾ ਹੈ ਲਗਾਤਾਰ ਸੇਵਾ

ਮੁਹਾਲੀ : 8 ਦਸੰਬਰ  "ਹਰ ਜ਼ਰੂਰਤਮੰਦ ਨੂੰ ਛੱਤ ਮਿਲੇ ਅਤੇ ਹਰ ਭੁੱਖੇ ਨੂੰ ਰੋਟੀ ਮਿਲੇ " ਇਸ ਨਾਅਰੇ ਦੇ ਅੰਤਰਗਤ ਆਜ਼ਾਦ  
ਆਜ਼ਾਦ ਗਰੁੱਪ ਮੋਹਾਲੀ ਸਮਾਜਿਕ ਸੇਵਾਵਾਂ ਦੇ ਖੇਤਰ ਵਿੱਚ ਮੋਹਰੀ ਭੂਮਿਕਾ ਨਿਭਾ ਰਿਹਾ ਹੈ  ।  ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਇਥੇ ਸ਼ਹੀਦ ਊਧਮ ਸਿੰਘ ਕਲੋਨੀ ਦੇ ਵਿਚ ਜ਼ਰੂਰਤਮੰਦ ਮਹਿਲਾਵਾਂ ਨੂੰ ਸੁੂਟਾਂ  ਦੀ ਵੰਡ ਕਰਦੇ ਹੋਏ ਆਜ਼ਾਦ ਗਰੁੱਪ ਦੇ ਨੇਤਾ ਤੇ ਮਿਉਂਸਿਪਲ ਕੌਂਸਲਰ ਸਰਬਜੀਤ ਸਿੰਘ ਸਮਾਣਾ ਨੇ ਕੀਤਾ । ਉਨ੍ਹਾਂ ਕਿਹਾ ਕਿ  ਸਾਡੇ ਗੁਰੂ ਸਾਹਿਬਾਨ ਨੇ ਸਾਨੂੰ ਦਸਾਂ ਨਹੁੰਆਂ ਦੀ ਕਿਰਤ ਕਮਾਈ ਵਿੱਚੋਂ ਦਸਵੰਧ ਕੱਢ ਕੇ  ਜ਼ਰੂਰਤਮੰਦਾਂ ਦੀ ਸੇਵਾ ਕਰਨ ਦੀ ਸਿੱਖਿਆ ਦਿੱਤੀ ਹੈ   । ਜਿਸ ਤੇ ਪਹਿਰਾ ਦਿੰਦੇ ਹੋਏ ਆਜ਼ਾਦ ਗਰੁੱਪ ਮੁਹਾਲੀ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਸਮਾਜ ਸੇਵਾ ਲਗਾਤਾਰ ਜਾਰੀ ਰੱਖੀ ਜਾ ਰਹੀ ਹੈ  ।ਸ਼ਹੀਦ ਊਧਮ ਸਿੰਘ ਕਲੋਨੀ ਵਿੱਚ ਕਰਵਾਏ ਗਏ ਇਸ ਪ੍ਰੋਗਰਾਮ ਦੇ ਦੌਰਾਨ ਕਲੋਨੀ ਦੇ ਪ੍ਰਧਾਨ  ਕ੍ਰਿਪਾਸ਼ੰਕਰ ਸਿੰਘ ,ਮਹੇਸ਼ਵਰ ਪ੍ਰਸਾਦ ,ਰਾਜੀਵ ਪਾਂਡੇ , ਸ਼ਾਮ,  ਮੋਹਨ ਕੁਮਾਰ,  ਰਾਮ ਸ਼ਿਆਮ ਗੋਸਾਈਂ , ਚੰਦਰਮਾ ਮੌਰੀਆ, ਰਾਜੇਸ਼ ਪ੍ਰਸ਼ਾਦ  
ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਸਨ  

ਦੱਸਣਾ ਬਣਦਾ ਹੈ ਕਿ  ਮੋਹਾਲੀ ਦੇ ਵਿੱਚ ਡੇਂਗੂ ਮਹਾਮਾਰੀ ਵਰਗੀਆਂ ਬਿਮਾਰੀਆਂ ਨੂੰ ਲੈ ਕੇ ਜਿਥੇ ਸਰਕਾਰੀ ਮਹਿਕਮਾ ਵੀ ਫੇਲ੍ਹ ਹੁੰਦਾ ਸਾਬਿਤ ਹੋਇਆ   ,ਉੱਥੇ ਆਜ਼ਾਦ ਗਰੁੱਪ ਨੇ ਆਪਣੀਆਂ   ਫੌਗਿੰਗ ਮਸ਼ੀਨਾਂ ਭੇਜ ਕੇ ਡੇਂਗੂ ਮਹਾਮਾਰੀ ਤੋਂ ਲੋਕਾਂ ਨੂੰ ਬਚਾਉਣ  ਦੀ ਕੋਸ਼ਿਸ਼ ਕੀਤੀ  ।ਇਸ ਤੋਂ ਇਲਾਵਾ ਹੋਰ ਵੀ ਸਮਾਜਿਕ  ਸੇਵਾਵਾਂ ਦਾ ਕੰਮ ਲਗਾਤਾਰ ਜਾਰੀ ਰੱਖਿਆ ਤੇ ਇਸ ਮਹਾਂਮਾਰੀ ਦੇ  ਚਲਦਿਆਂ ਜਿਸ ਨੂੰ  ਲੋੜ ਹੈ ,ਐਂਬੂਲੈਂਸ ਦੀਆਂ ਸੇਵਾਵਾਂ ਵੀ ਮੁਹੱਈਆ ਕਰਵਾਈਆਂ ਗਈਆਂ  ।ਇਸ ਦੇ ਨਾਲ ਨਾਲ ਆਰਥਿਕ ਸਥਿਤੀ ਕਾਰਨ ਗ਼ਰੀਬ ਔਰਤਾਂ ਨੂੰ ਲਗਾਤਾਰ ਸੂਟ ਵੰਡੇ ਜਾ ਰਹੇ ਹਨ  ।ਉਨ੍ਹਾਂ ਨੇ ਕਿਹਾ ਕਿ ਆਜ਼ਾਦ ਗਰੁੱਪ ਵੱਲੋਂ ਸੋਸ਼ਲ ਕੰਮ ਲਗਾਤਾਰ ਜਾਰੀ ਹਨ  ।ਇਹ ਕੰਮ ਅੱਜ ਤੋਂ ਹੀ ਨਹੀਂ ਬਲਕਿ ਦੋ ਚਾਰ ਸਾਲ ਪਹਿਲਾਂ ਤੋਂ ਜਾਰੀ ਹਨ  ।ਉਨ੍ਹਾਂ ਨੇ ਕਿਹਾ ਕਿ ਆਜ਼ਾਦ ਗਰੁੱਪ ਦੇ ਜਿੰਨੇ ਵੀ ਮੈਂਬਰ ਜਾਂ ਵਰਕਰ ਹਨ ਸਾਰੇ ਹੀ ਸਮਾਜਿਕ ਸੇਵਾਵਾਂ ਨੂੰ ਸਮਰਪਿਤ ਹਨ  ।


ਸਰਬਜੀਤ ਸਿੰਘ ਸਮਾਣਾ ਨੇ  ਕਿਹਾ ਕਿ  ਜਦੋਂ ਉਨ੍ਹਾਂ ਦੇ ਪਿਤਾ ਕੁਲਵੰਤ ਸਿੰਘ ਮੇਅਰ ਹੁੰਦੇ ਸਨ ਤਾਂ ਲਗਾਤਾਰ ਸ਼ਹਿਰ ਦੇ ਵਿੱਚ ਵਿਕਾਸ ਕਾਰਜਾਂ ਦੀ ਲਡ਼ੀ ਲੱਗੀ ਹੋਈ ਸੀ ,ਪਰ ਹੁਣ ਸ਼ਹਿਰ ਵਿੱਚ ਪਹਿਲਾਂ ਵਾਂਗ ਵਿਕਾਸ ਕਾਰਜ ਨਹੀਂ ਹੋ ਰਹੇ  ।ਉਨ੍ਹਾਂ ਕਿਹਾ ਕਿ  ਬਿਨਾਂ ਕਿਸੇ ਭੇਦਭਾਵ ਤੇ ਵਿਤਕਰੇ ਤੋਂ ਜੋ ਵੀ ਸਾਡੇ ਵੱਲੋਂ ਸੇਵਾਵਾਂ ਕੀਤੀਆਂ ਜਾ ਸਕਦੀਆਂ ਹਨ  ,ਅਸੀਂ ਕਰਾਂਗੇ ।ਉਨ੍ਹਾਂ ਨੇ ਕਿਹਾ ਕਿ ਜਿਵੇਂ ਵੀ ਜਿਸ ਤਰ੍ਹਾਂ ਦੀ ਵੀ ਭਾਵੇਂ ਉਹ ਸਮਾਜਿਕ ਹਾਲਤ ਹੋਵੇ, ਆਰਥਿਕ ਹੋਵੇ ਜਾਂ ਸਿਹਤ ਪੱਖੋਂ ਕੋਈ ਵੀ ਬਿਮਾਰੀ ਹੋਵੇ, ਅਸੀਂ ਹਰ ਹਾਲਤ ਵਿੱਚ ਸਮਾਜਿਕ ਸੇਵਾਵਾਂ ਲਈ ਹਾਜ਼ਰ ਹਾਂ  ।
ਇਸ ਮੌਕੇ ਤੇ  ਹੋਰਨਾਂ ਤੋਂ ਇਲਾਵਾ  
ਸਰਬਜੀਤ ਸਿੰਘ( ਐੱਮ ਸੀ), ਗੁਰਮੀਤ ਕੌਰ (ਐਮ ਸੀ), ਰਮਨਪ੍ਰੀਤ ਕੌਰ ਕੁੰਭਡ਼ਾ( ਐਮ ਸੀ) ਕਰਮਜੀਤ ਕੌਰ ਮਟੌਰ (ਐੱਮ ਸੀ) ਸੁਖਦੇਵ ਸਿੰਘ ਪਟਵਾਰੀ (ਐਮ .ਸੀ)  ,ਪਰਮਜੀਤ ਸਿੰਘ ਕਾਹਲੋਂ ,ਹਰਵਿੰਦਰ ਸਿੰਘ, ਬਲਰਾਜ ਸਿੰਘ ਗਿੱਲ, ਲਾਲੀ ਧਨੋਆ ਯੂ.ਐਸ.ਏ ,ਹਰਪਾਲ ਸਿੰਘ ਚੰਨਾ, ਆਰ ਪੀ ਸ਼ਰਮਾ, ਜਸਪਾਲ ਕੌਰ ਮਟੌਰ  , ਮਨਪ੍ਰੀਤ ਸਿੰਘ, ਸਿਮਰਤ ਸਿੰਘ ਗਿੱਲ, ਕੁਲਦੀਪ ਸਿੰਘ ਧੂਮੀ, ਬਚਨ ਸਿੰਘ  ਬੋਪਾਰਾਏ, ਹਰਪਾਲ ਸਿੰਘ ਬਰਾਡ਼, ਜੀ.ਐਸ ਗਰੇਵਾਲ ਅਤੇ  ਅਕਵਿੰਦਰ ਸਿੰਘ ਗੋਸਲ  ਹਾਜ਼ਰ ਸਨ  ।

No comments:

Post a Comment