Tuesday, 7 December 2021

ਜਗਤਪੁਰਾ ਕਲੋਨੀ ਵਿਖੇ ਜ਼ਰੂਰਤਮੰਦ ਔਰਤਾਂ ਨੂੰ ਆਜ਼ਾਦ ਗਰੁੱਪ ਵੱਲੋਂ ਵੱਡੀ ਗਿਣਤੀ ਵਿੱਚ ਕੀਤੇ ਸੂਟ ਤਕਸੀਮ

 

ਮੋਹਾਲੀ ਵਿਧਾਨ ਸਭਾ ਹਲਕੇ ਦੇ ਲੋਕਾਂ ਨੇ ਬਲਬੀਰ ਸਿੰਘ ਸਿੱਧੂ ਨੂੰ ਦੋ ਵਾਰੀ ਵਿਧਾਇਕ ਅਤੇ ਇੱਕ ਵਾਰ  ਪੰਜਾਬ ਸਰਕਾਰ ਵਿੱਚ ਮੰਤਰੀ ਬਣਾ ਕੇ ਭੇਜਿਆ , ਪ੍ਰੰਤੂ ਬਲਬੀਰ ਸਿੰਘ ਸਿੱਧੂ ਕੋਲੋਂ ਇਲਾਕੇ ਦੇ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ 15  ਵਰ੍ਹਿਆਂ ਤੋਂ ਵੀ ਵੱਧ ਸਮੇਂ ਤੋਂ  ਹੱਲ ਨਹੀਂ ਨਿਕਲ ਸਕਿਆ । ਇਹ ਗੱਲ ਆਜ਼ਾਦ ਗਰੁੱਪ ਦੇ ਮੁਖੀ ਅਤੇ ਮੁਹਾਲੀ ਕਾਰਪੋਰੇਸ਼ਨ ਦੇ ਸਾਬਕਾ ਮੇਅਰ ਕੁਲਵੰਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਹੀ । ਕੁਲਵੰਤ ਸਿੰਘ -ਮੁਖੀ ਆਜ਼ਾਦ ਗਰੁੱਪ ਪਿੰਡ ਜਗਤਪੁਰਾ ਕਲੋਨੀ ਵਿਖੇ ਜਰੂਰਤਮੰਦ  ਔਰਤਾਂ ਨੂੰ ਸੂਟ ਵੰਡ ਸਮਾਗਮ ਮੌਕੇ ਤੇ  ਸੂਟ ਤਕਸੀਮ ਕਰਨ ਦੌਰਾਨ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦੇ ਰਹੇ ਸਨ  । ਕੁਲਵੰਤ ਸਿੰਘ ਨੇ ਕਿਹਾ ਕਿ ਅੱਜ ਜਗਤ ਕਾਲੋਨੀ ਦੇ ਲੋਕਾਂ ਵਿੱਚ ਆ ਕੇ ਮੈਨੂੰ ਬੜੀ ਹੀ ਤਸੱਲੀ ਮਿਲ ਰਹੀ ਹੈ ਕਿ ਉਹ ਇਲਾਕੇ ਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਨੇੜੇ ਹੋ ਕੇ ਜਾਣ ਸਕੇ ਹਨ,  ਕਿਉਂਕਿ ਇਲਾਕੇ ਦੇ ਲੋਕ ਪਾਣੀ, ਬਿਜਲੀ ਅਤੇ ਗਲੀਆਂ- ਨਾਲੀਆਂ ਦੀ ਮੁਰੰਮਤ ਤੱਕ ਨੂੰ  ਕਰਵਾਉਣ ਦੇ ਲਈ ਸਰਕਾਰੇ -ਦਰਬਾਰੇ ਚੱਕਰ ਲਗਾਉਂਦੇ ਰਹੇ, ਪ੍ਰੰਤੂ ਹਲਕਾ ਵਿਧਾਇਕ ਨੂੰ ਇਨ੍ਹਾਂ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਵਿੱਚ ਰਤਾ ਭਰ ਵੀ ਦਿਲਚਸਪੀ ਨਹੀਂ ਹੈ  । 
ਜ਼ਿਕਰਯੋਗ ਹੈ ਕਿ ਕੁਲਵੰਤ ਸਿੰਘ ਜਦੋਂ ਸੂਟ ਵੰਡ ਸਮਾਗਮ ਦੌਰਾਨ ਇਕੱਤਰਤਾ ਨੂੰ ਸੰਬੋਧਨ ਕਰ ਰਹੇ ਸਨ ਤਾਂ ਔਰਤਾਂ ਵੱਲੋਂ  ਕੁਲਵੰਤ ਸਿੰਘ   ਜ਼ਿੰਦਾਬਾਦ ਦੇ ਆਕਾਸ਼ ਗੁੰਜਾਊ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ ਅਤੇ ਕੁਲਵੰਤ ਸਿੰਘ ਦੇ ਹੱਕ ਵਿੱਚ  ਲੋਕਾਂ ਨੂੰ ਲਾਮਬੱਧ ਕਰਨ ਲਈ ਖ਼ੁਦ ਹੀ ਜ਼ਿੰਮੇਵਾਰੀਆਂ ਸੰਭਾਲਣ ਦੀ ਗੱਲ ਕੀਤੀ , ਤਾਂ ਕੁਲਵੰਤ ਸਿੰਘ ਨੇ ਇਸ ਮੌਕੇ ਤੇ ਉਨ੍ਹਾਂ ਨੂੰ ਮੁਖਾਤਬ ਹੁੰਦਿਆਂ ਕਿਹਾ ਕਿ ਜ਼ਿੰਦਾਬਾਦ ਦੇ ਨਾਅਰੇ ਉਦੋਂ ਹੀ ਲੱਗਣੇ ਚਾਹੀਦੇ ਹਨ ਜਦੋਂ  ਇਲਾਕੇ ਦੀਆਂ ਸਮੱਸਿਆਵਾਂ ਅਤੇ ਲੋਕਾਂ ਦੀਆਂ ਲੋੜਾਂ ਨੂੰ ਉਹ ਸਮਾਂ ਰਹਿੰਦਿਆਂ ਹੱਲ ਕਰ ਸਕਣਗੇ  । ਕੁਲਵੰਤ ਸਿੰਘ ਨੇ ਕਿਹਾ ਕਿ ਉਹ ਮੋਹਾਲੀ ਵਿਧਾਨ ਸਭਾ ਹਲਕੇ ਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਨੀਝ ਨਾਲ ਅਤੇ ਵਨ -ਟੂ- ਵਨ ਹੋ ਕੇ ਖ਼ੁਦ ਜਾਣ ਰਹੇ ਹਨ ਅਤੇ ਸਮਾਂ ਰਹਿੰਦਿਆਂ ਉਨ੍ਹਾਂ ਦਾ ਹੱਲ ਕਰਵਾਉਣ ਲਈ ਕੋਸ਼ਿਸ਼ ਕਰਨਗੇ  । ਇੱਥੇ ਇਹ ਗੱਲ ਜ਼ਿਕਰਯੋਗ ਹੈ ਕਿ ਆਜ਼ਾਦ ਗਰੁੱਪ ਵੱਲੋਂ ਇਸ ਤੋਂ ਪਹਿਲਾਂ ਸਿਹਤਮੰਦ ਪੰਜਾਬ ਦੇ ਤਹਿਤ ਪਿੰਡਾਂ ਵਿੱਚ ਨੌਜਵਾਨਾਂ ਨੂੰ ਖੇਡ ਕਿੱਟਾਂ ਤਕਸੀਮ ਕੀਤੀਆਂ ਗਈਆਂ ਅਤੇ ਕੋਰੋਨਾ ਵਾਇਰਸ ਰੂਪੀ ਮਾਹਾਵਾਰੀ ਦੇ ਦੌਰਾਨ ਵੀ  ਅਾਜ਼ਾਦ ਗਰੁੱਪ ਦੀਆਂ ਟੀਮਾਂ ਵਲੋਂ ਮੋਹਾਲੀ ਸ਼ਹਿਰ ਦੇ ਵੱਖ ਵੱਖ ਵਾਰਡਾਂ ਅਤੇ ਪਿੰਡਾਂ ਵਿੱਚ ਪਹੁੰਚ ਕੇ  ਲੋਕਾਂ ਨੂੰ ਇਸ ਬਿਮਾਰੀ ਤੋਂ ਨਿਜਾਤ ਦਿਵਾਉਣ ਦੀ ਖ਼ਾਤਰ  ਸੇਨੇਟਾਈਜ਼ ਮੁਹਿੰਮ ਵੱਡੇ ਪੱਧਰ ਤੇ ਚਲਾਈ ਗਈ   । ਇਸ ਮੌਕੇ ਤੇ ਹਾਜ਼ਰੀਨ ਲੋਕਾਂ ਨੂੰ ਭਰੋਸਾ ਦਿਵਾਉਂਦਿਆਂ ਮੋਹਾਲੀ ਕਾਰਪੋਰੇਸ਼ਨ ਦੇ ਸਾਬਕਾ ਮੇਅਰ ਕੁਲਵੰਤ ਸਿੰਘ ਨੇ ਕਿਹਾ ਕਿ ਸਾਡਾ ਇਹ ਤੁਹਾਡੇ ਨਾਲ ਵਾਅਦਾ ਹੈ ਕਿ ਅਸੀਂ  ਕਲੋਨੀ ਵਾਲਿਆਂ ਦੇ ਸਾਰੇ ਮਕਾਨ ਬਣਵਾ ਕੇ ਦੇਵਾਂਗੇ  ।ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ  ਮੈਡਮ  ਅੰਜਲੀ , ਰਣਜੀਤ ਸਿੰਘ ਰਾਣਾ, ਰਾਜੇਸ਼ ਕੁਮਾਰ, ਮਦਨ , ਬਲਵੀਰ ਸਿਘ , ਧੀਰਜ ਕੁਮਾਰ ਗੋਰੀ , ਮਨਿੰਦਰ ਸਿੰਘ, ਨਾਜ਼ਰ ਸਿੰਘ, ਗੁਰਮੀਤ ਸਿੰਘ,
ਗੁਰਮੀਤ ਕੌਰ, ਰਮਨਪ੍ਰੀਤ ਕੌਰ, ਐਮ ਸੀ  , ਆਰ ਪੀ ਸ਼ਰਮਾ  , ਹਰਬਿੰਦਰ ਸਿੰਘ, ਕੁਲਦੀਪ ਸਿੰਘ ਧੁੱਮੀ, ਅਕਬਿੰਦਰ ਸਿੰਘ ਗੋਸਲ,ਬਲਰਾਜ ਸਿੰਘ ਗਿੱਲ, ਸੁਮੀਤ ਸੋਢੀ, ਸੋਨੂ ਸੋਢੀ, ਅਰੁਣ ਗੋਇਲ, ਰਜਨੀ ਗੋਇਲ, ਤਰਨਜੀਤ ਸਿੰਘ, ਐਚ. ਐਸ   ਬਰਾੜ ਅਤੇ ਜੀ ਐੱਸ   ਗਰੇਵਾਲ  ਹਾਜ਼ਰ ਸਨ  ।

No comments:

Post a Comment