ਮੋਹਾਲੀ, 24 ਦਸੰਬਰ
ਪੰਜਾਬ ਵਿੱਚ ਮੌਜੂਦਾ ਕਾਂਗਰਸ ਸਰਕਾਰ ਦੇ ਕਾਰਜਕਾਲ ਵਿੱਚ ਵਿਕਾਸ ਦੇ ਭਾਵੇਂ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਹਨ ਪ੍ਰੰਤੂ ਵਿਧਾਨ ਸਭਾ ਹਲਕਾ ਮੋਹਾਲੀ ਦੇ ਪਿੰਡਾਂ ਵਿੱਚ ਜੇਕਰ ਜਾ ਕੇ ਸਹੀ ਢੰਗ ਨਾਲ ਮੁਆਇਨਾ ਕਰਨ ਤਾਂ ਉਨ੍ਹਾਂ ਨੂੰ ਖ਼ੁਦ ਹੀ ਆਪਣੇ ਵਿਕਾਸ ਦੇ ਦਾਅਵੇ ਖੋਖਲੇ ਨਜ਼ਰ ਆਉਣਗੇ। ਨਗਰ ਨਿਗਮ ਮੋਹਾਲੀ ਦੇ ਸਾਬਕਾ ਮੇਅਰ ਸ੍ਰ. ਕੁਲਵੰਤ ਸਿੰਘ ਨੇ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਇੱਥੇ ਹਲਕਾ ਮੋਹਾਲੀ ਦੇ ਪਿੰਡ ਗੋਬਿੰਦਗਡ਼੍ਹ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਨਾਲ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ।
ਪਿੰਡ ਗੋਬਿੰਦਗਡ਼੍ਹ ਦੇ ਵਸਨੀਕਾਂ ਨੇ ਸ੍ਰ. ਕੁਲਵੰਤ ਸਿੰਘ ਨੂੰ ਦੱਸਿਆ ਕਿ ਪਿੰਡ ਦੇ ਲੋਕ ਗੰਦੇ ਪਾਣੀ ਦੀ ਨਿਕਾਸੀ ਨੂੰ ਲੈ ਕੇ ਬਹੁਤ ਜ਼ਿਆਦਾ ਦੁਖੀ ਹਨ। ਇੱਥੋਂ ਤੱਕ ਕਿ ਧਾਰਮਿਕ ਅਸਥਾਨ ਵੀ ਗੰਦਗੀ ਅਤੇ ਗੰਦੇ ਪਾਣੀ ਵਿੱਚ ਘਿਰੇ ਹੋਏ ਹਨ। ਹਲਕੇ ਦੇ ਕਾਂਗਰਸ ਪਾਰਟੀ ਨਾਲ ਸਬੰਧਿਤ ਆਗੂ ਵੀ ਪਿੰਡ ਵਿੱਚ ਆਉਂਦੇ ਹਨ ਪ੍ਰੰਤੂ ਉਹ ਗੰਦਗੀ ਅਤੇ ਗੰਦੇ ਪਾਣੀ ਦੀ ਨਿਕਾਸੀ ਦੀ ਮਾਡ਼ੀ ਹਾਲਤ ਵਾਲੇ ਪਾਸੇ ਗੇਡ਼ਾ ਹੀ ਨਹੀਂ ਮਾਰਦੇ। ਹੋਰ ਤਾਂ ਹੋਰ ਸਿਹਤ ਵਿਭਾਗ ਦੇ ਅਧਿਕਾਰੀ ਵੀ ਇੱਥੇ ਗਲ਼ੀ ਵਿੱਚ ਖੁੱਲ੍ਹੇ ਘੁੰਮਦੇ ਗੰਦੇ ਪਾਣੀ ਬਾਰੇ ਕੋਈ ਕਾਰਵਾਈ ਨਹੀਂ ਕਰਦੇ ਅਤੇ ਪਿੰਡ ਦੇ ਲੋਕ ਕਿਸੇ ਨਾ ਕਿਸੇ ਭਿਆਨਕ ਬਿਮਾਰੀ ਦੇ ਸ਼ਿਕਾਰ ਹੋਣ ਤੋਂ ਡਰ ਰਹੇ ਹਨ।
ਸ੍ਰ. ਕੁਲਵੰਤ ਸਿੰਘ ਨੇ ਲੋਕਾਂ ਦੀਆਂ ਗੱਲਾਂ ਸੁਣਨ ਉਪਰੰਤ ਜਿੱਥੇ ਕਾਂਗਰਸ ਸਰਕਾਰ ਦੇ ਆਗੂਆਂ ਦੀ ਸਖ਼ਤ ਨਿੰਦਾ ਕੀਤੀ ਉਥੇ ਹੀ ਉਨ੍ਹਾਂ ਨੇ ਲੋਕਾਂ ਤੋਂ ਸਹਿਯੋਗ ਮੰਗਦਿਆਂ ਵਿਸ਼ਵਾਸ ਦਿਵਾਇਆ ਕਿ ਇਸ ਵਾਰ ਸੱਤਾ ਪਰਿਵਰਤਨ ਹੋ ਜਾ ਰਿਹਾ ਹੈ ਅਤੇ ਹਲਕਾ ਮੋਹਾਲੀ ਦੇ ਪਿੰਡਾਂ ਅਤੇ ਸ਼ਹਿਰਾਂ ਦੇ ਲੋਕਾਂ ਨੂੰ ਵਧੀਆ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ ਅਤੇ ਬਿਨਾ ਕਿਸੇ ਪੱਖਪਾਤ ਤੋਂ ਸਹੀ ਮਾਇਨਿਆਂ ਵਿੱਚ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਿਆ ਜਾਵੇਗਾ।
ਇਸ ਮੌਕੇ ਹਰਪਾਲ ਚੰਨਾ, ਜਸਪਾਲ ਸਿੰਘ, ਆਰ.ਪੀ. ਸ਼ਰਮਾ, ਸੁਰਿੰਦਰ ਸਿੰਘ ਰੋਡਾ, ਹਰਵਿੰਦਰ ਸਿਘ, ਮਲਕੀਤ ਸਿੰਘ, ਮਮਤਾ ਪੰਚ ਮਜੂਦਾ ,ਸੋਨੀ ਦੇਵੀ,ਮੇਜਰ ਪੁਰੀ ,ਜਨਕ ਪੁਰੀ ,ਬਿਧੀ ਚੰਦ,, ਹਰਮੇਸ਼ ਪੁਰੀ,ਬਲਜੀਤ ਪੁਰੀ ,ਗੁਰਮੀਤ ਪੁਰੀ,ਤਾਰਾ ਪੁਰੀ,ਕਾਲਾ ਪੁਰੀ ਆਦਿ ਵੀ ਹਾਜ਼ਰ ਸਨ।
No comments:
Post a Comment