ਮੁਹਾਲੀ ਹਲਕੇ ਦੇ ਪੇਂਡੂ ਖੇਤਰ ਵਿੱਚ ਕੁਲਵੰਤ ਸਿੰਘ ਵੱਲੋਂ ਨੁੱਕੜ ਮੀਟਿੰਗਾਂ ਦਾ ਦੌਰ ਜਾਰੀ
ਮੁਹਾਲੀ : ਮੋਹਾਲੀ ਵਿਧਾਨ ਸਭਾ ਹਲਕੇ ਵਿਚ ਜਿੱਥੇ ਲਗਪਗ ਸਭਨਾਂ ਪਾਰਟੀਆਂ ਵੱਲੋਂ ਆਪੋ ਆਪਣੇ ਪੱਧਰ ਤੇ ਸਰਗਰਮੀਆਂ ਚਲਾ ਰੱਖੀਆਂ ਹਨ ਉਥੇ ਆਜ਼ਾਦ ਗਰੁੱਪ ਦੇ ਮੁਖੀ ਅਤੇ ਮੋਹਾਲੀ ਕਾਰਪੋਰੇਸ਼ਨ ਦੇ ਸਾਬਕਾ ਮੇਅਰ ਕੁਲਵੰਤ ਸਿੰਘ ਵਲੋਂ ਮੋਹਾਲੀ ਸ਼ਹਿਰ ਦੇ ਵੱਖ ਵੱਖ ਵਾਰਡਾਂ ਵਿਚ ਤੇ ਮੀਟਿੰਗਾਂ ਕਰਕੇ ਸਿਆਸੀ ਮਾਹੌਲ ਭਖਾ ਰੱਖਿਆ ਹੈ ਉਥੇ ਨਾਲ ਹੀ ਹਲਕੇ ਦੇ ਪੇਂਡੂ ਖੇਤਰ ਵਿੱਚ ਵੀ ਨੁੱਕੜ ਮੀਟਿੰਗਾਂ ਦਾ ਦੌਰ ਸ਼ੁਰੂ ਕਰ ਦਿੱਤਾ ਹੈ ਜਿਸ ਦੇ ਤਹਿਤ ਉਹ ਪਿੰਡ ਗੁਡਾਣਾ ਢੇਲਪੁਰ ਆਦਿ ਪਿੰਡਾਂ ਵਿੱਚਨੁੱਕੜ ਮੀਟਿੰਗਾਂ ਦੌਰਾਨ ਇਕੱਤਰਤਾ ਪੱਖੋਂ ਵੱਡੇ ਇਕੱਠ ਹੋਣ ਨਾਲ ਆਜ਼ਾਦ ਗਰੁੱਪ ਦੇ ਅਹੁਦੇਦਾਰਾਂ ਅਤੇ ਸਮਰਥਕਾਂ ਵਿੱਚ ਸੰਤੁਸ਼ਟੀ ਭਰਿਆ ਮਾਹੌਲ ਵੇਖਣ ਨੂੰ ਮਿਲਿਆ । ਇੱਥੇ ਇਹ ਗੱਲ ਵਰਣਨਯੋਗ ਹੈ ਕਿ ਆਜ਼ਾਦ ਗਰੁੱਪ ਦੇ ਯੂਥ ਨੇਤਾ ਮਨਪ੍ਰੀਤ ਸਿੰਘ ਸਮਾਣਾ ਅਤੇ ਕੌਂਸਲਰ ਸਰਬਜੀਤ ਸਿੰਘ ਸਮਾਣਾ ਦੀ ਤਰਫੋਂ ਤੰਦਰੁਸਤ ਪੰਜਾਬ ਮੁਹਿੰਮ ਦੇ ਤਹਿਤ ਪਿੰਡਾਂ ਵਿਚ ਨੌਜਵਾਨਾਂ ਨੂੰ ਖੇਡ ਕਿੱਟਾਂ ਤਕਸੀਮ ਕਰ ਚੁੱਕੇ ਹਨ ।ਅਤੇ ਇਸਦੇ ਨਾਲ ਹੀ ਹੁਣ ਕੁਲਵੰਤ ਸਿੰਘ ਵੱਲੋਂ ਖੁਦ ਹਲਕੇ ਦੇ ਲੋਕਾਂ ਨਾਲ ਮੀਟਿੰਗਾਂ ਕਰਕੇ ਉਨ੍ਹਾਂ ਦੀਆਂ ਮੰਗਾਂ ਅਤੇ ਪਿੰਡਾਂ ਵਿੱਚ ਹੋਏ ਵਿਕਾਸ ਕਾਰਜਾਂ ਵਿੱਚ ਰਹਿ ਗਈਆਂ ਕਮੀਆਂ ਦੇ ਬਾਰੇ ਵਿਚ ਵਿਸਥਾਰ ਵਿੱਚ ਪੁੱਛ ਰਹੇ ਹਨ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੁਲਵੰਤ ਸਿੰਘ ਸਾਬਕਾ ਮੇਅਰ ਮੋਹਾਲੀ ਕਾਰਪੋਰੇਸ਼ਨ ਅਤੇ ਮੁਖੀ ਆਜ਼ਾਦ ਗਰੁੱਪ ਨੇ ਕਿਹਾ ਕਿ ਉਹ ਮੋਹਾਲੀ ਵਿਧਾਨ ਸਭਾ ਹਲਕੇ ਦੇ ਲੋਕਾਂ ਦੀਆਂ ਸਮੱਸਿਆਵਾਂ ਤੋਂ ਭਲੀਭਾਂਤ ਵਾਕਿਫ਼ ਹਨ ਅਤੇ ਉਹ ਪਹਿਲਾਂ ਹੀ ਮੋਹਾਲੀ ਹਲਕੇ ਤੋਂ ਚੋਣ ਲੜਨ ਦਾ ਐਲਾਨ ਵੀ ਕਰ ਚੁੱਕੇ ਹਨ ।ਕੁਲਵੰਤ ਸਿੰਘ ਨੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਸਪੱਸ਼ਟ ਕਿਹਾ ਕਿ ਉਨ੍ਹਾਂ ਦੀ ਇਹ ਹਮੇਸ਼ਾਂ ਪ੍ਰਾਥਮਿਕਤਾ ਰਹੀ ਹੈ ਕਿ ਉਹ ਮੁਹਾਲੀ ਹਲਕੇ ਦਾ ਯੋਜਨਾਬੱਧ ਢੰਗ ਨਾਲ ਵਿਕਾਸ ਕਰਵਾਉਣਾ ।
ਅਤੇ ਇਨ੍ਹਾਂ ਮੀਟਿੰਗਾਂ ਦੌਰਾਨ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਲੋਕ ਸਮੇਂ ਦੀਆਂ ਸਰਕਾਰਾਂ ਤੋਂ ਅੱਕ ਅਤੇ ਤੰਗ ਆ ਚੁੱਕੇ ਹਨ, ਜਿਸ ਕਰਕੇ ਉਹ ਹਲਕੇ ਦਾ ਨੁਮਾਇੰਦਾ ਬਦਲਣ ਦਾ ਮਨ ਬਣਾ ਚੁੱਕੇ ਹਨ ।ਇਸ ਮੌਕੇ ਤੇ ਮੋਹਾਲੀ ਕਾਰਪੋਰੇਸ਼ਨ ਦੇ ਸਾਬਕਾ ਮੇਅਰ ਕੁਲਵੰਤ ਸਿੰਘ ਦੇ ਨਾਲ ਆਜ਼ਾਦ ਗਰੁੱਪ ਦੇ -ਅਕਵਿੰਦਰ ਸਿੰਘ ਗੋਸਲ , ਮੱਖਣ ਸਿੰਘ ਕਜਹੇੜੀ ,ਖੇਡ ਪ੍ਰਮੋਟਰ ਕਰਮਜੀਤ ਸਿੰਘ ਢੇਲਪੁਰ, ਹਰਮੇਸ਼ ਸਿੰਘ ਕੁੰਬੜਾਂ, ਜਸਪਾਲ ਸਿੰਘ ਮਟੋਰ, ਕੁਲਦੀਪ ਸਿੰਘ ਧੁੱਮੀ ਵੀ ਹਾਜ਼ਰ ਸਨ ।
No comments:
Post a Comment