ਮੋਹਾਲੀ : ਪੰਜਾਬ ਸਰਕਾਰ ਵੱਲੋਂ ਅੱਜ ਵਕਫ਼ ਬੋਰਡ ਦੇ ਚੇਅਰਪਰਸਨ ਦੀ ਨਿਯੁਕਤੀ ਕੀਤੀ ਹੈ ਜਿਸ ਦਾ ਕਿ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ ਅੱਜ ਮੋਹਾਲੀ ਵਿਚ ਘੱਟਗਿਣਤੀ ਸੈਲ ਦੇ ਚੇਅਰਮੈਨ ਡਾ ਅਨਵਰ ਹੁਸੈਨ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ ਇਥੇ ਇਹ ਦੱਸਣਯੋਗ ਹੈ ਕਿ ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਤੇ ਸਾਬਕਾ ਡੀਜੀਪੀ ਮੁਹੰਮਦ ਮੁਸਤਫ਼ਾ ਦੀ ਨੂੰਹ ਜ਼ੈਨਬ ਅਖ਼ਤਰ ਨੂੰ ਪੰਜਾਬ ਵਕਫ ਬੋਰਡ ਦੀ ਚੇਅਰਪਰਸਨ ਚੁਣਿਆ ਗਿਆ ਹੈ ਗੱਲਬਾਤ ਕਰਦਿਆਂ ਡਾ ਅਨਵਰ ਹੁਸੈਨ ਨੇ ਕਿਹਾ ਕਿ ਪੰਜਾਬ ਵਕਫ ਬੋਰਡ ਦੇ ਚੇਅਰਮੈਨ ਦੀ ਹੋਈ,ਨਿਯੁਕਤੀ ਦਾ ਪੂਰਨ ਤੌਰ ਤੇ ਮੈ ਵਿਰੋਧ ਕਰਦਾ ਹਾਂ,ਇਸ ਫੈਸਲੇ ਨਾਲ ਕਾਂਗਰਸ ਪਾਰਟੀ ਦੇ ਜੁਝਾਰੂ ਵਰਕਰਾਂ ਦੇ ਹੋਸਲਿਆਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਸਾਨੂੰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਪਾਰਟੀ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੋਂ ਪੰਜਾਬ ਦੇ ਮੁਸਲਮਾਨਾਂ ਨੂੰ ਇਸ ਤਰ੍ਹਾਂ ਦੀ ਉਮੀਦ ਨਹੀਂ ਸੀ ਕਿ ਪੰਜਾਬ ਦੇ ਮੁਸਲਮਾਨਾਂ ਨਾਲ਼ ਐਡਾ ਵੱਡਾ ਧੋਖਾ ਤੁਹਾਡੀ ਰਹਿਨੁਮਾਈ ਹੇਠ ਹੋਵੇਗਾ,ਫੇਰ ਵੀ ਅਸੀਂ ਉਮੀਦ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਅਤੇ ਕਾਂਗਰਸ ਪਾਰਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਪੁਰਜੋਰ ਬੇਨਤੀ ਕਰਦੇ ਹਾਂ ਕਿ ਇਸ ਆਪਣੇ ਲਏ ਗਏ ਫੈਸਲੇ ਤੇ ਮੁੜ ਵਿਚਾਰ ਕਰਿਆ ਜਾਵੇ ਸਾਰੇ ਵਕਫ਼ ਬੋਰਡ ਨੂੰ ਭੰਗ ਕਰਕੇ ਕਾਂਗਰਸ ਪਾਰਟੀ ਦੇ ਜੁਝਾਰੂ ਵਰਕਰਾਂ ਨੂੰ ਅੱਗੇ ਲਿਆ ਕੇ ਉਨ੍ਹਾਂ ਨੂੰ ਵਕਫ ਬੋਰਡ ਪੰਜਾਬ ਦੇ ਵਿਚ ਐਡਜਸਟ ਕੀਤਾ ਜਾਵੇ ਤੇ ਇਨ੍ਹਾਂ ਵਿਚੋਂ ਹੀ ਕਿਸੇ ਨੂੰ ਚੇਅਰਮੈਨ ਲਾਇਆ ਜਾਵੇ ਚੇਅਰਮੈਨ ਅਨਵਰ ਨੇ ਕਿਹਾ ਕਿ ਏਦਾਂ ਦੀਆਂ ਗੱਲਾਂ ਨਾ ਕਰੋ ਕਿ ਅੰਨਾ ਵੰਡੇ ਰਿਓੜੀਆਂ ਮੁੜ ਮੁੜ ਆਪਣਿਆਂ ਨੂੰ ਦੇਵੇ,ਮੁੱਖ ਮੰਤਰੀ ਅਤੇ ਪਾਰਟੀ ਪ੍ਰਧਾਨ ਨੂੰ ਸਾਡੀ ਨਿੱਜੀ ਸਲਾਹ ਹੈ ਕਿ ਆਪਣੇ ਐੱਮ ਐੱਲ ਏਜ ਨੂੰ ਕਲੀਅਰ ਕੱਟ ਸ਼ਬਦਾਂ ਦੇ ਵਿਚ ਸਮਝਾਦਿਓ ਸਾਰਾ ਕੁਛ ਆਪਣੇ ਟੱਬਰਾ ਨੂੰ ਹੀ ਦੇ ਦਿਓਗੇ,ਫਿਰ ਵਰਕਰ ਸਿਰਫ ਤੁਹਾਡੇ ਮਗਰ ਨਾਅਰੇ ਮਾਰਨ ਲਈ ਨਹੀਂ ਰਹੇਗਾ,ਵਰਕਰ ਹੁਣ ਜਾਗ ਚੁਕਾ ਹੈ ਉਸ ਨੂੰ ਆਪਣੇ ਹੱਕਾਂ ਬਾਰੇ ਪਤਾ ਵੀ ਲੱਗ ਚੁੱਕਾ ਹੈ ,ਵਰਕਰ ਦੀ ਚੀਜ਼ ਵਰਕਰ ਨੂੰ ਦਿਓ,ਅਸੀਂ ਤੁਹਾਡੀ ਨਾ ਐੱਮ ਐੱਲ ਏ ਸੀਟ ਮੰਗਦੇ ਨਾ ਤੁਹਾਡੀਆਂ ਵਜ਼ੀਰੀਆਂ ਮੰਗਦੇ ਆਪਣਾ ਫੇਰ ਵੀ ਜੇ ਤੁਸੀਂ ਵਤੀਰਾ ਨਾ ਬਦਲਿਆ ਅਤੇ ਵਰਕਰ ਨੇ ਨਰਾਜ਼ ਹੋ ਕੇ ਤੁਹਾਡਾ ਸਾਥ ਛੱਡ ਦਿੱਤਾ ਤੁਹਾਨੂੰ ਕਿਸੇ ਨੇ ਐੱਮ ਐੱਲ ਏ ਦੀ ਸੀਟ ਤਾਂ ਦੂਰ ਦੀ ਗੱਲ ਹੈ ਤੁਹਾਨੂੰ ਕਿਸੇ ਨੇ ਪਿੰਡ ਦੀ ਸਰਪੰਚੀ ਦੀ ਚੋਣ ਤੱਕ ਨੀ ਜਿੱਤਣ ਦੇਣੀ, ਚੋਣਾਂ ਸਮੇਂ ਇਸ ਤਰ੍ਹਾਂ ਦੇ ਫੈਸਲਿਆਂ ਕਾਰਨ 2022 ਦੀਆਂ ਚੋਣਾਂ ਵਿਚ ਕਾਂਗਰਸ ਦੀ ਹੋ ਵੀ ਵੱਡੀ ਜਿੱਤ ਨੂੰ ਹਾਰ ਦਾ ਮੂੰਹ ਦੇਖਣਾ ਪਵੇਗਾ,
No comments:
Post a Comment