ਰੇਹੜੀ-ਫੜ੍ਹੀ ਐਸੋਸੀਏਸ਼ਨ ਦੇ ਨੁਮਾਇੰਦਿਆਂ ਨੇ ਕੀਤੀ ਵਿਧਾਇਕਾਂ ਨਾਲ ਮੁਲਾਕਾਤ
ਮੁਹਾਲੀ:10 ਦਸੰਬਰ ਮੋਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਨੂੰ ਮਿਲਣ ਲਈ ਰੇਹੜੀ-ਫੜੀ ਵਰਕਰ ਐਸੋਸੀਏਸ਼ਨ ਵਾਲੇ ਸੈਕਟਰ -79 ਦਫ਼ਤਰ ਵਿਖੇ ਪਹੁੰਚੇ I ਇਸ ਦੌਰਾਨ ਉਨ੍ਹਾਂ ਨੇ ਮੰਗ ਕੀਤੀ ਕਿ ਮੁਹਾਲੀ ਕਾਰਪੋਰੇਸ਼ਨ ਦੇ ਅਧਿਕਾਰੀ ਦਿਨ -ਰਾਤ ਪਰੇਸ਼ਾਨ ਕਰਦੇ ਰਹਿੰਦੇ ਹਨ I ਜਦੋਂ ਵੀ ਉਹਨਾਂ ਕੋਲ ਖਰੀਦਦਾਰ ਖਰੀਦ ਕਰ ਰਿਹਾ ਹੁੰਦਾ ਹੈ ਤਾਂ ਨਜਾਇਜ਼ ਕਬਜ਼ੇ ਹਟਾਏ ਜਾਣ ਦੀ ਕਵਾਇਦ ਦੇ ਤਹਿਤ ਕਾਰਪੋਰੇਸ਼ਨ ਦੇ ਮੁਲਾਜ਼ਮ ਉਨ੍ਹਾਂ ਦਾ ਸਮਾਨ ਚੁੱਕ ਕੇ ਲੈ ਜਾਂਦੇ ਹਨ I ਇਸ ਨਾਲ ਸਾਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਪਾਲਣ- ਪੋਸ਼ਣ ਕਰਨਾ ਔਖਾ ਹੋ ਚੁੱਕਿਆ ਹੈ
I ਰੇਹੜੀ-ਫੜ੍ਹੀ ਵਾਲਿਆਂ ਨੇ ਵਿਧਾਇਕ - ਕੁਲਵੰਤ ਸਿੰਘ ਤੋਂ ਮੰਗ ਕੀਤੀ ਕਿ ਉਨ੍ਹਾਂ ਨੂੰ ਆਪਣਾ ਕੰਮ- ਧੰਦਾ ਚੱਲਦਾ ਰੱਖਣ ਦੇ ਲਈ ਪੱਕੀ ਥਾਂ ਅਲਾਟ ਕਰਵਾਈ ਜਾਵੇ I ਵਿਧਾਇਕ ਕੁਲਵੰਤ ਸਿੰਘ ਨੇ ਰੇਹੜੀ-ਫੜੀ ਵਾਲੇ ਦੁਕਾਨਦਾਰਾਂ ਦੀਆਂ ਸਮੱਸਿਆਵਾਂ ਨੂੰ ਗੰਭੀਰਤਾ ਨਾਲ ਸੁਣਿਆ ਤੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਜਲਦੀ ਤੋਂ ਜਲਦੀ ਸਾਰਥਕ ਹੱਲ ਕੱਢੇ ਜਾਣ ਦਾ ਭਰੋਸਾ ਦਿਵਾਇਆ I ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਵਿਧਾਇਕ- ਕੁਲਵੰਤ ਸਿੰਘ ਨੇ ਕਿਹਾ ਕਿ ਰੇੜੀ ਫੜੀ ਵਾਲੇ ਕਦੇ ਇਕ ਥਾਂ ਤੇ ਕਦੀ ਦੂਜੀ ਥਾਂ ਤੇ ਰੇੜ੍ਹੀਆਂ ਖੜ੍ਹੀਆਂ ਕਰ ਲੈਂਦੇ ਹਨ , ਜਿਸ ਕਰਕੇ ਵੱਡੇ ਪੱਧਰ ਤੇ ਮੁਹਾਲੀ ਵਾਸੀਆਂ ਨੂੰ ਟ੍ਰੈਫਿਕ ਦੀਆ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ I
ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਰੇੜੀ ਫੜੀ ਵਾਲਿਆਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਅਤੇ ਹੋਰਨਾਂ ਮੁਹਾਲੀ ਵਾਸੀਆਂ ਦੀਆਂ ਸਹੂਲਤਾਂ ਲਈ ਰੇਹੜੀ-ਫੜ੍ਹੀ ਵਾਲਿਆਂ ਨੂੰ ਇੱਕ ਸਾਂਝੀ ਥਾਂ ਅਲਾਟ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ I
ਇਸ ਮੌਕੇ ਤੇ ਆਪ ਨੇਤਾ ਕੁਲਦੀਪ ਸਿੰਘ ਸਮਾਣਾ , ਸਾਬਕਾ ਕੌਂਸਲਰ ਹਰਪਾਲ ਸਿੰਘ ਚੰਨਾ , ਤਰਨਜੀਤ ਸਿੰਘ,ਤਰਨਜੀਤ ਸਿੰਘ , ਇੰਦਰਜੀਤ ਸਿੰਘ ਭੁੱਲਰ , ਪ੍ਰਧਾਨ ਬਿੱਟੂ -ਰੇਹੜੀ ਫੜੀ ਐਸੋਸੀਏਸ਼ਨ , ਕੇਸਰ ਸਿੰਘ -ਜਰਨਲ ਸੈਕਟਰੀ, ਪ੍ਰਭੂ ਫੇਸ 6, ਅਮਰਜੀਤ ਸਿੰਘ ਵੀ ਹਾਜਰ ਸਨ,
ਰੇਹੜੀ-ਫੜ੍ਹੀ ਐਸੋਸੀਏਸ਼ਨ ਦੇ ਨੁਮਾਇੰਦੇ ਵਿਧਾਇਕ ਕੁਲਵੰਤ ਸਿੰਘ ਨਾਲ ਮੁਲਾਕਾਤ ਦੌਰਾਨ ,
No comments:
Post a Comment