Wednesday, 15 January 2025
ਨੈਸ਼ਨਲ ਲੋਕ ਕਲਿਆਣ ਪਾਰਟੀ ਅਤੇ ਭਾਰਤ ਗੱਠਜੋੜ ਨੇ ਦਿੱਤਾ ਰਾਜਨੀਤਿਕ ਕ੍ਰਾਂਤੀ ਦਾ ਸੱਦਾ
ਚੰਡੀਗੜ੍ਹ, 15 ਜਨਵਰੀ, 2025
ਚੰਡੀਗੜ੍ਹ ਪ੍ਰੈਸ ਕਲੱਬ ਵਿਖੇ ਆਯੋਜਿਤ ਇੱਕ ਪ੍ਰੈਸ ਕਾਨਫਰੰਸ ਦੌਰਾਨ, ਨੈਸ਼ਨਲ ਲੋਕ ਕਲਿਆਣ ਪਾਰਟੀ (ਐਨਐਲਕੇਪੀ) ਨੇ 80 ਤੋਂ ਵੱਧ ਪਾਰਟੀਆਂ ਦੇ ਰਾਜਨੀਤਿਕ ਗਠਜੋੜ, ਭਾਰਤ ਗਠਬੰਧਨ (ਬੀਜੀ) ਦੇ ਨਾਲ ਮਿਲ ਕੇ, ਆਉਣ ਵਾਲੀਆਂ ਦਿੱਲੀ ਵਿਧਾਨ ਸਭਾ ਚੋਣਾਂ 2025 ਵਿੱਚ ਸਾਰੀਆਂ 70 ਸੀਟਾਂ 'ਤੇ ਚੋਣ ਲੜਨ ਦਾ ਐਲਾਨ ਕੀਤਾ ਹੈ।
ਇਸ ਪ੍ਰੈਸ ਕਾਨਫਰੰਸ ਵਿੱਚ ਇੰਦਰ ਪ੍ਰੀਤ ਸਿੰਘ (ਰਾਸ਼ਟਰੀ ਪ੍ਰਧਾਨ, ਐਨਐਲਕੇਪੀ), ਅਮਨ ਬੰਦਵੀ (ਰਾਸ਼ਟਰੀ ਜਨਰਲ ਸਕੱਤਰ, ਐਨਐਲਕੇਪੀ), ਡਾ. ਸੁਧੀਰ ਅਗਰਵਾਲ (ਸੰਸਥਾਪਕ ਪ੍ਰਧਾਨ, ਬੀਜੀ) ਸਮੇਤ ਹੋਰ ਸੀਨੀਅਰ ਆਗੂ ਰਾਮ ਨਗੀਨਾ ਸਿੰਘ, ਸੌਦਨ ਸਿੰਘ ਯਾਦਵ, ਬਲਦੇਵ ਰਾਜ ਸੂਦ, ਸੰਜੇ ਸ਼ਰਮਾ ਤੇ ਅਭਿਸ਼ੇਕ ਨੇ ਹਿੱਸਾ ਲਿਆ।
ਇਸ ਮੌਕੇ ਸੰਬੋਧਨ ਕਰਦਿਆਂ ਇੰਦਰ ਪ੍ਰੀਤ ਸਿੰਘ ਨੇ ਕਿਹਾ ਕਿ ਅੱਜ ਭਾਰਤ ਸੰਕਟ ਵਿੱਚ ਹੈ ਅਤੇ ਇਸਨੂੰ ਇੱਕ ਨਵੀਂ ਰਾਜਨੀਤਿਕ ਲਹਿਰ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਨੌਜਵਾਨ ਨਿਰਾਸ਼ ਹਨ ਅਤੇ ਧਰੁਵੀਕਰਨ ਤੇ ਤੁਸ਼ਟੀਕਰਨ ਦੀ ਰਾਜਨੀਤੀ ਦੇ ਵਿਚਕਾਰ ਫਸੇ ਹੋਏ ਹਨ, ਜੋ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਵਿੱਚ ਅਸਫਲ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਨਵੇਂ ਵਿਚਾਰਾਂ ਤੇ ਲੋਕ-ਕੇਂਦ੍ਰਿਤ ਕ੍ਰਾਂਤੀ ਦਾ ਸਮਾਂ ਹੈ। ਉਨ੍ਹਾਂ ਨੌਜਵਾਨਾਂ ਨੂੰ ਏਬੀਸੀ (ਆਪ, ਭਾਜਪਾ, ਕਾਂਗਰਸ) ਦਾ ਪੂਰੀ ਤਰ੍ਹਾਂ ਬਾਈਕਾਟ ਕਰਨ ਦੀ ਅਪੀਲ ਕੀਤੀ।
ਇਸ ਮੌਕੇ ਬੋਲਦਿਆਂ ਭਾਰਤ ਗੱਠਜੋੜ ਦੇ ਸੰਸਥਾਪਕ ਪ੍ਰਧਾਨ ਡਾ. ਸੁਧੀਰ ਅਗਰਵਾਲ ਨੇ ਕਿਹਾ ਕਿ ਤਿੰਨੋਂ ਪ੍ਰਮੁੱਖ ਪਾਰਟੀਆਂ ਬੇਰੁਜ਼ਗਾਰੀ, ਮਹਿੰਗਾਈ ਅਤੇ ਢਹਿ-ਢੇਰੀ ਹੋ ਰਹੀ ਸਿਹਤ ਸੰਭਾਲ ਪ੍ਰਣਾਲੀ ਦਾ ਹੱਲ ਲੱਭਣ ਵਿੱਚ ਅਸਫਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਭਾਰਤ ਗੱਠਜੋੜ ਉਮੀਦ ਤੇ ਅਸਲ ਤਬਦੀਲੀ ਦਾ ਪ੍ਰਤੀਕ ਹੈ।
ਸੀਨੀਅਰ ਆਗੂ ਰਾਮ ਨਗੀਨਾ ਸਿੰਘ ਨੇ ਕਿਹਾ ਕਿ ਇਹ ਸਿਰਫ਼ ਇੱਕ ਚੋਣ ਨਹੀਂ ਹੈ, ਇਹ ਇਨਕਲਾਬ ਦਾ ਸੱਦਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਨੂੰ ਇੱਕ ਅਜਿਹੀ ਲੀਡਰਸ਼ਿਪ ਦੀ ਲੋੜ ਹੈ, ਜੋ ਕੁਝ ਕੁ ਨਾਗਰਿਕਾਂ ਲਈ ਨਹੀਂ, ਸਗੋਂ ਹਰ ਨਾਗਰਿਕ ਲਈ ਸਮਾਨਤਾ, ਨਿਆਂ ਅਤੇ ਤਰੱਕੀ ਨੂੰ ਤਰਜੀਹ ਦੇਵੇ।
ਸਾਲਾਂ ਤੋਂ ਮਜ਼ਦੂਰਾਂ ਦੇ ਹੱਕਾਂ ਲਈ ਲੜ ਰਹੇ ਸੌਦਾਨ ਸਿੰਘ ਯਾਦਵ ਨੇ ਕਿਹਾ ਕਿ ਮਜ਼ਦੂਰਾਂ ਨੂੰ ਦਹਾਕਿਆਂ ਤੋਂ ਅਣਗੌਲਿਆ ਕੀਤਾ ਜਾਂਦਾ ਰਿਹਾ ਹੈ। ਭਾਰਤ ਗੱਠਜੋੜ ਹਰੇਕ ਭਾਰਤੀ ਕਾਮੇ ਦੇ ਸਨਮਾਨ, ਅਧਿਕਾਰਾਂ ਅਤੇ ਮੌਕਿਆਂ ਨੂੰ ਬਹਾਲ ਕਰੇਗਾ।
ਇਸ ਮੌਕੇ 'ਤੇ ਲੋਕਤੰਤਰ ਸਮਰਥਕ ਅਤੇ ਬੀਜੀ ਦੇ ਸਲਾਹਕਾਰ ਅਭਿਸ਼ੇਕ ਨੇ ਕਿਹਾ ਕਿ ਨੌਜਵਾਨ ਇਸ ਦੇਸ਼ ਦੀ ਨੀਂਹ ਹਨ, ਅਸੀਂ ਉਨ੍ਹਾਂ ਨੂੰ ਮੌਕਿਆਂ, ਸਿੱਖਿਆ ਅਤੇ ਹੁਨਰ ਵਿਕਾਸ ਰਾਹੀਂ ਸਸ਼ਕਤ ਬਣਾਵਾਂਗੇ ਅਤੇ ਇੱਕ ਨਵੇਂ ਭਾਰਤ ਦਾ ਨਿਰਮਾਣ ਕਰਾਂਗੇ।
ਅੰਤ ਵਿੱਚ, ਐਨਐਲਕੇਪੀ ਦੇ ਰਾਸ਼ਟਰੀ ਜਨਰਲ ਸਕੱਤਰ ਅਮਨ ਬੰਦਵੀ ਨੇ ਸਿੱਟਾ ਕੱਢਿਆ ਕਿ ਭਾਰਤ ਦਾ ਨੌਜਵਾਨ ਧਰੁਵੀਕਰਨ ਅਤੇ ਤੁਸ਼ਟੀਕਰਨ ਦੀ ਰਾਜਨੀਤੀ ਦੇ ਭੁਲੇਖੇ ਵਿੱਚ ਗੁਆਚ ਗਿਆ ਹੈ। ਇਹ ਸਾਡੇ ਭਵਿੱਖ ਲਈ ਇੱਕ ਦਲੇਰ ਅਤੇ ਫੈਸਲਾਕੁੰਨ ਕ੍ਰਾਂਤੀ ਦਾ ਸਮਾਂ ਹੈ। ਉਨ੍ਹਾਂ ਕਿਹਾ ਕਿ ਭਾਰਤ ਗੱਠਜੋੜ ਸਿਰਫ਼ ਇੱਕ ਰਾਜਨੀਤਿਕ ਗੱਠਜੋੜ ਨਹੀਂ ਹੈ, ਇਹ ਉਮੀਦ, ਤਬਦੀਲੀ ਅਤੇ ਉੱਜਵਲ ਭਵਿੱਖ ਦੀ ਲਹਿਰ ਹੈ।
Subscribe to:
Post Comments (Atom)
No comments:
Post a Comment