ਚੰਡੀਗੜ੍ਹ, 15 ਦਸੰਬਰ 2024
ਫਾਰਚਿਊਨ ਐਗਜ਼ੀਬੀਟਰਜ਼ ਪ੍ਰਾਈਵੇਟ ਲਿਮਟਿਡ ਵੱਲੋਂ ਆਯੋਜਿਤ ਮੈਕਮਾ ਐਕਸਪੋ ਦੇ ਤੀਜੇ ਦਿਨ ਅੱਜ ਵੱਡੀ ਗਿਣਤੀ ਵਿੱਚ ਲੋਕਾਂ ਨੇ ਐਕਸਪੋ ਵਿਚ ਹਾਜ਼ਰੀ ਲਗਵਾਈ। ਇਸ ਮੌਕੇ ਫਾਰਚਿਊਨ ਐਗਜ਼ੀਬੀਟਰਜ਼ ਪ੍ਰਾਈਵੇਟ ਲਿਮਟਿਡ ਤੋਂ ਕਰਮਜੀਤ ਸਿੰਘ ਨੇ ਐਕਸਪੋ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਤੀਜੇ ਦਿਨ ਪੂਰੇ ਭਾਰਤ ਤੋਂ ਲੋਕਾਂ ਨੇ ਪਹੁੰਚ ਕੇ ਐਕਸਪੋ ਦਾ ਲਾਭ ਲਿਆ। ਇਸ ਮੌਕੇ ਕਰਮਜੀਤ ਸਿੰਘ ਨੇ ਚੰਡੀਗੜ੍ਹ ਅਤੇ ਟਰਾਈਸਿਟੀ ਦੇ ਲੋਕਾਂ ਨੂੰ ਵੱਧ ਤੋਂ ਵੱਧ ਗਿਣਤੀ ਵਿਚ ਪਹੁੰਚ ਕੇ ਐਕਸਪੋ ਦਾ ਲਾਭ ਉਠਾਉਣ ਦੀ ਅਪੀਲ ਕੀਤੀ।
ਉਨ੍ਹਾਂ ਕਿਹਾ ਕਿ ਐਕਸਪੋ ਵਿੱਚ ਨਵੀਨਤਕਾਰੀ ਮਸ਼ੀਨਰੀ ਇੰਡੀਅਨ ਅਤੇ ਇੰਪੋਰਟਡ ਸਮੇਤ ਬਹੁਤ ਸਾਰੇ ਨਵੇਂ ਪ੍ਰੋਡਕਟ ਆਏ ਹੋਏ ਹਨ, ਜਿਨ੍ਹਾਂ ਦੀ ਜਾਣਕਾਰੀ ਲੈ ਕੇ ਇੰਡਸਟਰੀ ਨੂੰ ਅਪਗ੍ਰੇਡ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਅੱਜ ਬੱਦੀ, ਹਿਮਾਚਲ, ਨਾਲਾਗੜ੍ਹ, ਲੁਧਿਆਣਾ, ਮੋਹਾਲੀ ਤੇ ਡੇਰਾਬੱਸੀ ਐਸੋਸੀਏਸ਼ਨ ਦਾ ਵਫਦ ਐਕਸਪੋ ਵਿੱਚ ਨਵੇਂ ਪ੍ਰੋਡਕਟਸ ਦੀ ਜਾਣਕਾਰੀ ਲੈਣ ਲਈ। ਐਕਸਪੋ ਦੇ ਪ੍ਰਬੰਧਕਾਂ ਵੱਲੋਂ ਐਕਸਪੋ ਵਿੱਚ ਆਉਣ ਵਾਲੀਆਂ ਸਾਰੀਆਂ ਐਸੋਸੀਏਸ਼ਨਾਂ ਦਾ ਆਉਣ ਅਤੇ ਐਕਸਪੋ ਨੂੰ ਕਾਮਯਾਬ ਬਣਾਉਣ ਲਈ ਧੰਨਵਾਦ ਕੀਤਾ ਗਿਆ।
ਇਸ ਮੌਕੇ ਐਕਸਪੋ ਦੇ ਪ੍ਰਬੰਧਕਾਂ ਵੱਲੋਂ ਆਈਆਂ ਹੋਈਆਂ ਸਾਰੀਆਂ ਐਸੋਸੀਏਸ਼ਨਾਂ ਦੇ ਵਫਦ ਨੂੰ ਸਨਮਾਨਿਤ ਵੀ ਕੀਤਾ ਗਿਆ। ਕਰਮਜੀਤ ਸਿੰਘ ਨੇ ਦੱਸਿਆ ਕਿ 16 ਦਸੰਬਰ ਨੂੰ ਚੰਡੀਗੜ੍ਹ ਵਿੱਚ ਮੈਕਮਾ ਐਕਸਪੋ ਦਾ ਆਖ਼ਰੀ ਦਿਨ ਹੈ। ਉਨ੍ਹਾਂ ਲੋਕਾਂ ਨੂੰ ਆਖ਼ਰੀ ਦਿਨ ਵੱਡੀ ਗਿਣਤੀ ਵਿਚ ਆ ਕੇ ਆਪਣੀ ਇੰਡਸਟਰੀ ਲਈ ਨਵੀਂ ਜਾਣਕਾਰੀ ਲੈਣ ਦੀ ਅਪੀਲ ਕੀਤੀ।
No comments:
Post a Comment