Thursday 21 December 2023

ਪੰਜਾਬ ਯੂਨੀਵਰਸਿਟੀ, ਚੰਡੀਗੜ ਚ ਸੈਮੀਨਾਰ ਦੌਰਾਨ ਅਰਪਨ ਕੌਰ ਐਮ ਡੀ ਪੰਜਾਬੋ ਟੀਵੀ .

ਯੁਵਾਕ ਸੇਵਾਵਾਂ ਵਿਭਾਗ,ਪੰਜਾਬ ਵੱਲੋਂ ਚੰਡੀਗੜ ਯੂਨੀਵਰਸਿਟੀ ‘ਚ ਕਰਵਾਈ ਜਾ ਰਹੀ ਪੰਜਦਿਨਾਂ ਵਰਕਸਾਪ ਵਿੱਚ ਪੰਜਾਬ ਦੇ ਸਾਰੇ ਜ਼ਿਲਿਆਂ ਤੋਂ ਆਈਆਂ ਆਪਣੇ-ਆਪਣੇ ਸਕੂਲ-ਕਾਲਜ ਦੀਆਂ 200 ਹੋਣਹਾਰ ਵਿਦਿਆਰਥਣਾਂ ਦੇ ਰੂਬਰੂ ਹੋਣ ਦਾ ਇਹ ਮੌਕਾ ਬਹੁਤ ਹੀ ਸੋਹਣਾ ਰਿਹਾ। ਔਰਤ ਨੂੰ ਸ਼ੋਸਲ ਵੀਡਿਆ ‘ਤੇ ਕਿਉਂ ਹੋਣਾ ਚਾਹੀਦਾ, ਕਿਸ ਤਰਾਂ ਨਾਲ ਆਪਣੀ ਸ਼ਮੂਲੀਅਤ ਰੱਖਣੀ ਚਾਹੀਦੀ ਹੈ, ਸ਼ੋਸਲ ਮੀਡਿਆਂ ‘ਤੇ ਕੁੜੀਆਂ ਨੂੰ ਦਰਪੇਸ਼ ਮੁਸਕਿਲਾਂ, ਹੱਲ ਅਤੇ ਹਰ ਪੱਖ ‘ਤੇ ਇਹ ਖੁੱਲ੍ਹੀ ਵਿਚਾਰ ਚਰਚਾ ਸੀ।ਵਿਦਿਆਰਥਣਾਂ ਦੀ ਹਾਜ਼ਰ-ਜਵਾਬੀ ਅਤੇ ਵਿਸਵਾਸ ਨੇ ਮੈਨੂੰ ਜ਼ੋਸ ਨਾਲ ਭਰ ਦਿੱਤਾ। 
ਇਹਨਾਂ ਵਿਦਿਆਰਥਣਾਂ ਦੀ ਸੂਝਬੂਝ ਅਤੇ ਸਬਰ ਨੇ ਬਹੁਤ ਕੁਝ ਸਿਖਾਇਆ। ਕਿਵੇਂ ਪੰਜਾਬ ਦੇ ਛੋਟੇ-ਛੋਟੇ ਪਿੰਡਾਂ ਤੋਂ ਮਾਪਿਆਂ ਨੂੰ ਮਨਾ ਕੇ ਇਹ ਚੰਡੀਗੜ ਵਿੱਚ ਇਸ ਵਰਕਸ਼ਾਪ ਵਿੱਚ ਹਾਜ਼ਰ ਹੋਣ ਲਈ ਆਈਆਂ, ਇਹਨਾਂ ਦੀ ਇਹ ਦ੍ਰਿੜਤਾ ਕਾਬਿਲ-ਏ-ਤਾਰੀਫ ਸੀ। ਮੈਂ ਸਮਝਿਆਂ ਕਿ ਕੁੜੀਆਂ 
ਕਿਵੇਂ ਸ਼ੋਸਲ ਮੀਡਿਆਂ ਦੇ ਦੌਰ ਵਿੱਚ ਨਵੇਂ ਯੁੱਗ ਦੇ ਸੁਪਨੇ ਦੇਖਣ ਨੂੰ ਤਿਆਰ ਨੇ,ਕਿਵੇਂ ਉਹਨਾਂ ਕੁਮੈਂਟਾਂ ‘ਚ ਆ ਕੇ ਮਾਨਸਿਕਤਾ ਦਾ ਮਿਆਰ ਸੁੱਟਣ ਵਾਲਿਆਂ ਨੂੰ ਨਜਿੱਠਣਾ ਹੈ , ਸ਼ੋਸਲ ਮੀਡਿਆਂ ਦੀ ਨਵੀਂ ਰੰਗਤ ਅਤੇ ਸਚੁੱਜੀ ਵਰਤੋਂ , ਬਦਲਾ ਦੀ ਲੋੜ ਤਮਾਮ ਗੱਲਬਾਤ ਇਸ ਭਾਸ਼ਣ ਦਾ ਹਿੱਸਾ ਰਹੀਂ। ਕੁੱਲ ਮਿਲਾ ਕੇ ਮੇਰੇ ਲਈ ਇਹ ਤਜੁਰਬਾ ਮੀਡਿਆ ਲਾਈਫ਼ ਤੋਂ ਵੱਖਰਾ , ਪਰ ਉਤਸ਼ਾਹ ਭਰਿਆ ਜਰੂਰ ਸੀ।

No comments:

Post a Comment