ਚੰਡੀਗੜ : ਬਾਂਝਪਨ ਦੇ ਇਲਾਜ਼ ਲਈ ਹੋਂਦ ਵਿੱਚ ਆਈਆਂ ਨਵੀਆਂ ਤਕਨੀਕਾਂ ਅਤੇ ਪ੍ਰਕਿ੍ਰਆਵਾਂ ਦੇ ਵਿਕਾਸ ਨਾਲ ਜਿੱਥੇ ਔਲਾਦ ਲਈ ਤਰਸ ਰਹੇ ਜੋੜਿਆਂ ਲਈ ਨਵੀਆਂ ਸੰਭਾਵਨਾਵਾਂ ਪੈਦਾ ਹੋਈਆਂ ਹਨ, ਉੱਥੇ ਹੀ ਡਾਕਟਰੀ ਪੇਸ਼ੇ ਨਾਲ ਜੁੜੇ ਅਤੇ ਆਮ ਲੋਕਾਂ ਦੀਆਂ ਨਵੀਆਂ ਧਾਰਨਾਵਾਂ ਅਤੇ ਚਿੰਤਾਵਾਂ ਵਿੱਚ ਵੀ ਵਾਧਾ ਹੋਇਆ ਹੈ। ਇੰਨਾਂ ਸ਼ਬਦਾਂ ਦਾ ਪ੍ਰਗਟਾਵਾ ਮੋਹਾਲੀ ਸਥਿਤ ਫੌਰਟਿਸ ਬਲੂਮ ਆਈ.ਵੀ.ਐਫ. ਸੈਂਟਰ ਦੇ ਵਿਭਾਗ ਦੀ ਮੁਖੀ ਡਾਕਟਰ ਪੂਜਾ ਮਹਿਤਾ ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ।
ਉਨਾਂ ਕਿਹਾ ਕਿ ਇਸ ਵਿਧੀ ਨਾਲ ਜਨਣ ਸ਼ਕਤੀ ਵਿੱਚ ਲਾਮਿਸਾਲ ਪ੍ਰਾਪਤੀਆਂ ਹੁੰਦੀਆਂ ਹਨ, ਪਰ ਕਈ ਵਾਰ ਕਿਸੇ ਕਿਸਮ ਦੀ ਮਾਮੂਲੀ ਜਿਹੀ ਅਣਦੇਖੀ ਨਾਲ ਅਜਿਹੀ ਪ੍ਰਕਿ੍ਰਆ ਅਸਫ਼ਲ ਹੋ ਜਾਂਦੀ ਹੈ। ਜਿਸ ਪਿੱਛੇ ਕਈ ਕਾਰਨ ਛੁਪੇ ਹੁੰਦੇ ਹਨ। ਉਨਾਂ ਕਿਹਾ ਕਿ ਔਰਤਾਂ ਵਿੱਚ ਗੰਭੀਰ ਪੌਲੀਸਿਟਿਕ ਅੰਡਕੋਸ਼ ਸਿੰਡਰੋਮ ( ਪੀਸੀਓਐਸ) ਅਤੇ ਬਲਾਕ ਫੈਲੋਪੀਅਨ ਟਿਊਬ ਬਾਂਝਪਣ ਦੇ ਦੋ ਪ੍ਰਮੁੱਖ ਕਾਰਨ ਹਨ। ਉਨਾਂ ਕਿਹਾ ਕਿ ਸ਼ੁਕਰਾਣੂਆਂ ਦੀ ਘਾਟ ਹੀ ਮਰਦਾਂ ਦੀ ਸ਼ਕਤੀ ਨੂੰ ਪ੍ਰਭਾਵਿਤ ਕਰਦੀ ਹੈ। ਉਨਾਂ ਕਿਹਾ ਕਿ ਪਿਛਲੇ ਆਈ.ਵੀ.ਐਫ. ਚੱਕਰ ਦੀ ਪੂਰੀ ਜਾਣਕਾਰੀ ਇਕੱਤਰ ਕਰਕੇ ਹੀ ਅਗਲਾ ਆਈ.ਵੀ.ਐਫ. ਸਫਲਤਾ ਨਾਲ ਨੇਪਰੇ ਚਾੜਿਆ ਜਾ ਸਕਦਾ ਹੈ। ਉਨਾਂ ਕਿਹਾ ਕਿ ਫੌਰਟਿਸ ਬਲੂਮ ਆਈ.ਵੀ.ਐਫ. ਸੈਂਟਰ ਵਿੱਚ ਅਜਿਹੀਆਂ ਸਭ ਸਹੂਲਤਾਂ ਉਪਲਬਧ ਹਨ। ਜਿਸ ਸਦਕਾ ਘੱਟ ਚੱਕਰਾਂ ਵਿੱਚ ਹੀ ਜੋੜਿਆਂ ਨੂੰ ਸਫਲ ਗਰਭ ਧਾਰਨ ਹੋ ਜਾਂਦਾ ਹੈ।
ਸੈਂਟਰ ਦੀ ਸੀਨੀਅਰ ਸਲਾਹਕਾਰ ਡਾਕਟਰ ਪਰਮਿੰਦਰ ਕੌਰ ਨੇ ਕਿਹਾ ਕਿ ਇਸ ਵਿਧੀ ਦੀ ਸਫਲਤਾ ਲਈ ਸਭ ਤੋਂ ਜ਼ਿਆਦਾ ਮਹੱਤਵਪੂਰਨ ਲੈਬ ਦੀ ਗੁਣਵੱਤਾ ਹੈ। ਜਿਸ ਵਿੱਚ ਅੰਡੇ ਦੀ ਪ੍ਰਾਪਤੀ ਤੋਂ ਬਾਅਦ ਅਗਲਾ ਕਦਮ ਪ੍ਰਜਨਨ ਹੈ। ਉਨਾਂ ਕਿਹਾ ਕਿ ਜਨਣ ਸ਼ਕਤੀ ਦੇ ਇਲਾਜ਼ ਵਿੱਚ ਅਨੇਕਾਂ ਅਜਿਹੇ ਕਾਰਕ ਹੁੰਦੇ ਹਨ ਜਿਹੜੇ ਇਸ ਇਲਾਜ਼ ਪ੍ਰਣਾਲੀ ਨੂੰ ਜ਼ਿਆਦਾ ਪ੍ਰਭਾਵਿਤ ਕਰਦੇ ਹਨ। ਉਨਾਂ ਕਿਹਾ ਕਿ ਇਸ ਦੌਰਾਨ ਮਾਮੂਲੀ ਅਣਦੇਖੀ ਮਾੜੇ ਪ੍ਰਭਾਵ ਪਾ ਸਕਦੀ ਹੈ।
ਸੈਟਰ ਦੀ ਸੀਨੀਅਰ ਸਲਾਹਕਾਰ ਡਾਕਟਰ ਸੁਨੀਤਾ ਚੰਦਰਾ ਨੇ ਕਿਹਾ ਕਿ ਆਈ ਵੀ ਐਫ ਵਿਧੀ ਨਵੀਂ ਜਿੰਦਗੀ ਬਣਾਉਣ ਦੀ ਇੱਕ ਸਫ਼ਲ ਵਿਧੀ ਹੈ। ਉਨਾਂ ਕਿਹਾ ਕਿ 35 ਸਾਲ ਤੋਂ ਘੱਟ ਉਮਰ ਵਰਗ ਵਿੱਚ 40 ਤੋਂ 50 ਫੀਸਦੀ ਤੱਕ ਸਫਲ ਰਹਿੰਦੀ ਹੈ। ਉਨਾਂ ਕਿਹਾ ਕਿ ਭਰੂਣ ਦੇ ਵਿਕਾਸ ਲਈ ਚੰਗੀਆਂ ਪ੍ਰਯੋਗਸ਼ਾਲਾਵਾਂ ਹੋਣੀਆਂ ਚਾਹੀਦੀਆਂ ਹਨ। ਜਿੱਥੇ ਚੰਗੇ ਇਨਕਿਊਬੇਟਰ, ਲੈਮਿਨਰ ਫਲੋਅ ਅਤੇ ਚੰਗੇ ਕਲਚਰ ਮੀਡੀਆ ਵਰਗੀਆਂ ਚੀਜਾਂ ਦੀ ਜਰੂਰਤ ਹੈ।
No comments:
Post a Comment