ਮੋਹਾਲੀ 5 ਜਨਵਰੀ : ਅੱਜ ਆਪ ਦੇ ਮੋਹਾਲੀ ਹਲਕੇ ਤੋਂ ਉਮੀਦਵਾਰ ਅਤੇ ਮੋਹਾਲੀ ਕਾਰਪੋਰੇਸ਼ਨ ਦੇ ਸਾਬਕਾ ਮੇਅਰ ਕੁਲਵੰਤ ਸਿੰਘ ਦੀ ਚੋਣ ਮੁਹਿੰਮ ਨੂੰ ਉਸ ਵੇਲੇ ਤਕੜਾ ਹੁਲਾਰਾ ਮਿਲਿਆ ਜਦੋਂ ਪੰਜਾਬ ਪੁਲੀਸ ਵੈੱਲਫੇਅਰ ਐਸੋਸੀਏਸ਼ਨ ਜ਼ਿਲ੍ਹਾ ਮੁਹਾਲੀ ਦੀ ਸਮੁੱਚੀ ਟੀਮ -. ਸਰਬਜੀਤ ਪੰਧੇਰ ਦੀ ਪ੍ਰੇਰਣਾ ਸਦਕਾ ਆਪ ਵਿੱਚ ਸ਼ਾਮਲ ਹੋ ਗਈ ।
ਜਿਨ੍ਹਾਂ ਨੇ ਕੁਲਵੰਤ ਸਿੰਘ ਦੀ ਹਮਾਇਤ ਕਰਨ ਦਾ ਐਲਾਨ ਕੀਤਾ ਅਤੇ ਐਸੋਸੀਏਸ਼ਨ ਦੇ ਮੈਂਬਰਾਂ ਨੇ ਆਪ -ਮੁਹਾਰੇ ਹਲਕੇ ਭਰ ਵਿੱਚ ਐਸੋਸੀਏਸ਼ਨ ਦੇ ਮੈਂਬਰਾਂ ਨਾਲ ਮੀਟਿੰਗਾਂ ਕਰਕੇ ਚੋਣ ਮੁਹਿੰਮ ਨੂੰ ਵਧੇਰੇ ਤੇਜ਼ ਕਰਨ ਲਈ ਕਮਰਕੱਸੇ ਕਰ ਲਏ ।
ਜ਼ਿਕਰਯੋਗ ਹੈ ਕਿ ਇਹ ਆਈਜੀ ਸਰਬਜੀਤ ਸਿੰਘ ਪੰਧੇਰ ਪਹਿਲਾਂ ਹੀ ਆਪ ਪਾਰਟੀ ਦੇ ਸਰਗਰਮ ਨੁਮਾਇੰਦੇ ਹਨ ਅਤੇ ਅੱਜ ਕੁਲਵੰਤ ਸਿੰਘ ਦੀ ਹਾਜ਼ਰੀ ਵਿੱਚ ਪੁਲੀਸ ਐਸੋਸੀਏਸ਼ਨ ਦੇ ਸੇਵਾਮੁਕਤ ਅਧਿਕਾਰੀ ਪੁਲੀਸ ਅਧਿਕਾਰੀ ਮੈਂਬਰਾਂ ਨੇ ਕੁਲਵੰਤ ਸਿੰਘ ਦੀ ਹਮਾਇਤ ਕਰਨ ਦੇ ਐਲਾਨ ਨਾਲ ਆਪ ਦੇ ਸਮਰਥਕਾਂ ਵਿੱਚ ਵੀ ਤਸੱਲੀ ਵਾਲਾ ਮਾਹੌਲ ਹੈ । ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਾਬਕਾ ਮੇਅਰ ਅਤੇ ਆਪ ਦੇ ਮੁਹਾਲੀ ਹਲਕੇ ਤੋਂ ਉਮੀਦਵਾਰ ਕੁਲਵੰਤ ਸਿੰਘ ਨੇ ਕਿਹਾ ਕਿ ਉਹ ਐਸੋਸੀਏਸ਼ਨ ਦੇ ਮੈਂਬਰ ਸਾਬਕਾ ਪੁਲੀਸ ਅਧਿਕਾਰੀਆਂ ਆਪ ਵਿੱਚ ਸ਼ਾਮਲ ਹੋਣ ਤੇ ਜਿਥੇ ਭਰਵਾਂ ਸਵਾਗਤ ਕਰਦੇ ਹਨ । ਉੱਥੇ ਹੀ ਉਨ੍ਹਾਂ ਨੂੰ ਇਹ ਵਿਸ਼ਵਾਸ ਦਿਵਾਉਂਦੇ ਹਨ ਕਿ ਉਹ ਮੁਹਾਲੀ ਹਲਕੇ ਦੇ ਸਰਬਪੱਖੀ ਵਿਕਾਸ ਲਈ ਹਮੇਸ਼ਾ ਵਚਨਬੱਧ ਰਹਿਣਗੇ ਅਤੇ ਇਸੇ ਲਈ ਉਹ ਸੰਜੀਦਗੀ ਨਾਲ ਯਤਨ ਕਰਨਗੇ । ਇਸ ਮੌਕੇ ਤੇ ਐਸੋਸੀਏਸ਼ਨ ਦੇ ਮੈਂਬਰ ਐਸੋਸੀਏਸ਼ਨ ਦੇ ਮੈਂਬਰ ਸਾਬਕਾ ਪੁਲੀਸ ਅਧਿਕਾਰੀਆਂ ਨੇ ਕੁਲਵੰਤ ਨੂੰ ਇਹ ਭਰੋਸਾ ਦਿਵਾਇਆ ਕਿ ਉਹ ਐਸੋਸੀਏਸ਼ਨ ਦੀਆਂ 250 ਦੇ ਕਰੀਬ ਪਰਿਵਾਰਕ ਮੈਬਰਾਂ ਨੂੰ ਰਸਮੀ ਤੌਰ ਤੇ ਆਪ ਵਿੱਚ ਸ਼ਾਮਲ ਕਰਵਾਉਣ ਲਈ ਬਕਾਇਦਾ ਪ੍ਰੋਗਰਾਮ ਆਯੋਜਿਤ ਕਰਨਗੇ ।
ਇਸ ਮੌਕੇ ਤੇ ਐਸੋਸੀਏਸ਼ਨ ਦੇ ਪ੍ਰਧਾਨ- ਸਾਬਕਾ ਪੁਲੀਸ ਅਧਿਕਾਰੀ -ਐਚ ਐਸ ਰਿਆੜ, ਸਾਬਕਾ ਡੀ ਐੱਸ ਪੀ- ਲਖਵਿੰਦਰ ਸਿੰਘ, ਸਾਬਕਾ- ਡੀਐਸਪੀ ਜੋਬਨ ਸਿੰਘ, ਸੁਖਰਾਮ ਸਿੰਘ, ਅਜੀਤ ਸਿੰਘ ਸਾਬਕਾ ਡੀ ਐਸ ਪੀ ,ਕਰਮਜੀਤ ਸਿੰਘ, ਗੁਰਨਾਮ ਸਿੰਘ, ਗੁਰਮੇਲ ਸਿੰਘ, ਬਲਵੀਰ ਸਿੰਘ, ਮੋਹਨ ਸਿੰਘ , ਗੁਰਦਿਆਲ ਸਿੰਘ ,ਬਲਵਿੰਦਰ ਸਿੰਘ, ਰਾਜਿੰਦਰ ਕੌਰ, ਕੁਲਦੀਪ ਸਿੰਘ, ਸੁਮੇਰ ਸਿੰਘ, ਸ਼ਮਸ਼ੇਰ ਵਾਲੀਆਂ , ਗਿਆਨ ਸਿੰਘ , ਕੁਲਦੀਪ ਸਿੰਘ , ਸੁਲੇਖ ਚੰਦ, ਰਣਜੀਤ ਸਿੰਘ ਢਿੱਲੋਂ , ਇਕਬਾਲ ਸਿੰਘ, ਰਣਜੀਤ ਸਿੰਘ,ਹਰਜੀਤ ਸਿੰਘ ਤੇਜਿੰਦਰ ਸਿੰਘ, ਤੇਗਿੰਦਰ ਸਿੰਘ, ਡਾ ਬਲਵਿੰਦਰ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਸਾਬਕਾ ਪੁਲੀਸ ਅਧਿਕਾਰੀ ਮੌਜੂਦ ਸਨ ।
No comments:
Post a Comment